ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ

Saturday, Nov 02, 2024 - 06:22 PM (IST)

ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ

ਚੋਗਾਵਾਂ (ਹਰਜੀਤ)-ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਦੇਂ ਪਿੰਡ ਕੋਹਾਲਾ ਵਿਖੇ ਇੱਕ ਨਸ਼ੇ ਦੇ ਆਦੀ ਵਰਿਆਮ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਮਨਜੀਤ ਕੌਰ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖ਼ੁਰਦ ਬਰਦ ਕਰਨ ਲਈ ਆਪਣੇ ਘਰ ਵਿਚ ਹੀ ਮਿੱਟੀ ਵਿਚ ਦੱਬ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੋਸ਼ੀ ਵਰਿਆਮ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਸਾਡਾ ਜੱਦੀ ਪਿੰਡ ਸੱਤੂਨੰਗਲ ਹੈ ਜਦ ਕਿ ਅੱਜ ਤੋਂ 15 ਸਾਲ ਪਹਿਲਾ  ਉਹ ਆਪਣੇ ਪਰਿਵਾਰ ਸਮੇਤ ਪਿੰਡ ਹੁਸ਼ਿਆਨਗਰ ਚਲਾ ਗਿਆ ਸੀ ਅਤੇ ਉਸ ਦਾ ਭਰਾ ਵਰਿਆਮ ਸਿੰਘ ਇੱਕ ਪਰਦੇਸਣ ਔਰਤ ਨਾਲ ਵਿਆਹ ਕਰਵਾ ਕੇ ਪਿੰਡ ਕੋਹਾਲਾ ਵਿਖੇ ਰਹਿ ਲੱਗ ਪਿਆ ਸੀ ਅਤੇ ਉਨ੍ਹਾਂ ਦੇ ਘਰ ਕਈ ਬੱਚਾ ਪੈਦਾ ਨਹੀਂ  ਹੋਇਆ ਸੀ

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਵਰਿਆਮ ਸਿੰਘ ਨਸ਼ਿਆਂ ਦਾ ਆਦੀ ਹੈ ਅਤੇ ਉਸ ਨੇ ਅੱਜ ਤੋਂ 5 ਦਿਨ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਆਪਣੇ ਘਰ ਵਿਚ ਹੀ ਦੱਬ ਦਿੱਤਾ ਜਦ ਲਾਸ਼ ਵਿਚੋਂ ਬਦਬੋ ਆਉਣ ਲੱਗੀ ਤਾਂ ਗੁਆਂਢੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਅਤੇ ਉਨ੍ਹਾਂ ਵੱਲੋਂ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਜਦੋਂ ਅਸੀ ਆ ਕੇ ਦੇਖਿਆ ਤਾਂ ਮਨਜੀਤ ਕੌਰ ਘਰ ਵਿਚ ਨਹੀਂ ਤੇ ਬਦਬੂ ਬਹੁਤ ਆ ਰਹੀ ਸੀ ਇਸ ਉਪਰੰਤ ਸ਼ੱਕੀ ਥਾਂ ਤੋਂ ਮਿੱਟੀ ਪਾਸੇ ਕੀਤੀ ਗਈ ਤਾਂ ਹੇਠੋਂ ਮਨਜੀਤ ਕੌਰ ਦੀ ਲਾਸ਼ ਬਰਾਮਦ ਹੋ ਗਈ ਤਾਂ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਥਾਣਾ ਲੋਪੋਕੇ ਨੂੰ ਸੂਚਿਤ ਕੀਤਾ ਗਿਆ । ਘਟਨਾ ਦਾ ਪਤਾ ਲੱਗਣ ਤੇ ਐੱਸ.ਐੱਚ.ਉ ਅਮਨਦੀਪ ਸਿੰਘ ਤੁਰੰਤ ਘਟਨਾ ਸਥਾਨ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਵਰਿਆਮ ਸਿੰਘ ਗ੍ਰਿਫ਼ਤਾਰ ਕਰ ਲਿਆ, ਦੋਸ਼ੀ ਇਸ ਸਮੇਂ ਵੀ ਸ਼ਰਾਬ ਨਸ਼ੇ ਵਿਚ ਧੁੱਤ ਸੀ।

ਇਹ ਵੀ ਪੜ੍ਹੋ-  ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News