ਟਰੇਨਾਂ ਬੰਦ ਹੋਣ ਨਾਲ ਬੱਸਾਂ ਦੀ ਮੰਗ ’ਚ ਭਾਰੀ ਉਛਾਲ : ਬੱਸ ਅੱਡੇ ਤੋਂ ਰਵਾਨਾ ਹੋਈਆਂ 1400 ਤੋਂ ਵੱਧ ਬੱਸਾਂ

Tuesday, Aug 24, 2021 - 05:19 PM (IST)

ਟਰੇਨਾਂ ਬੰਦ ਹੋਣ ਨਾਲ ਬੱਸਾਂ ਦੀ ਮੰਗ ’ਚ ਭਾਰੀ ਉਛਾਲ : ਬੱਸ ਅੱਡੇ ਤੋਂ ਰਵਾਨਾ ਹੋਈਆਂ 1400 ਤੋਂ ਵੱਧ ਬੱਸਾਂ

ਜਲੰਧਰ (ਪੁਨੀਤ) : ਵੱਡੀ ਗਿਣਤੀ ’ਚ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਬੱਸਾਂ ਵਿਚ ਸਫਰ ਕਰਨਾ ਪੈ ਰਿਹਾ ਹੈ। ਧਰਨੇ ਕਾਰਨ ਪਿਛਲੇ 2-3 ਦਿਨਾਂ ਤੋਂ ਬੱਸਾਂ ਦੀ ਮੰਗ ਵਿਚ ਭਾਰੀ ਉਛਾਲ ਆਇਆ ਹੈ। ਜਲੰਧਰ ਬੱਸ ਅੱਡੇ ਤੋਂ ਅੱਜ 1400 ਤੋਂ ਵੱਧ ਬੱਸਾਂ ਵੱਖ-ਵੱਖ ਸੂਬਿਆਂ/ਸ਼ਹਿਰਾਂ ਲਈ ਰਵਾਨਾ ਹੋਈਆਂ। ਇਨ੍ਹਾਂ 1400 ਬੱਸਾਂ ਦੀ ਅਨੁਮਾਨਿਤ ਜਾਣਕਾਰੀ ਮੁਤਾਬਕ ਹਿਮਾਚਲ, ਹਰਿਆਣਾ, ਉੱਤਰਾਖੰਡ, ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸਰਕਾਰੀ ਬੱਸਾਂ ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਗਿਣਤੀ 900 ਤੋਂ ਵੱਧ ਰਹੀ, ਜਦੋਂ ਕਿ ਪ੍ਰਾਈਵੇਟ ਬੱਸਾਂ 500 ਤੋਂ ਵੱਧ ਦੱਸੀਆਂ ਜਾ ਰਹੀਆਂ ਹਨ। ਦਿੱਲੀ ਸਭ ਤੋਂ ਵੱਧ ਮੰਗ ਵਾਲਾ ਰੂਟ ਰਿਹਾ, ਜਦੋਂ ਕਿ ਦੂਜੇ ਨੰਬਰ ’ਤੇ ਸਭ ਤੋਂ ਵੱਧ ਬੱਸਾਂ ਚੰਡੀਗੜ੍ਹ ਲਈ ਰਵਾਨਾ ਹੋਈਆਂ। ਇਸ ਤੋਂ ਇਲਾਵਾ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਬਟਾਲਾ ਤੇ ਹੁਸ਼ਿਆਰਪੁਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਦੇਖੀ ਗਈ। ਚੰਡੀਗੜ੍ਹ-ਅੰਮ੍ਰਿਤਸਰ ਸਾਹਿਬ ਦੀਆਂ ਕਈ ਬੱਸਾਂ ਜਲੰਧਰ ਆਉਣ ਦੀ ਥਾਂ ਆਦਮਪੁਰ ਤੋਂ ਕਰਤਾਰਪੁਰ ਹੁੰਦੇ ਹੋਏ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਈਆਂ।

PunjabKesari

ਬੱਸਾਂ ਵਿਚ ਸੀਟਾਂ ਫੁੱਲ ਹੋਣ ਕਾਰਨ ਯਾਤਰੀਆਂ ਨੂੰ ਓਵਰਚਾਰਜ ਵੀ ਅਦਾ ਕਰਨਾ ਪੈ ਰਿਹਾ ਹੈ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਟਾਈਮ ਟੇਬਲ ਦੇ ਹਿਸਾਬ ਦੇ ਨਾਲ ਆਉਣਗੇ ਤਾਂ ਉਨ੍ਹਾਂ ਨੂੰ ਸੀਟਾਂ ਆਸਾਨੀ ਨਾਲ ਮਿਲ ਜਾਣਗੀਆਂ ਪਰ ਦੇਰੀ ਨਾਲ ਆਉਣ ਵਾਲਿਆਂ ਨੂੰ ਸੀਟਾਂ ਮਿਲਣ ਵਿਚ ਿਦੱਕਤ ਆਉਣੀ ਸੁਭਾਵਿਕ ਹੈ। ਉਥੇ ਹੀ, ਜਿਹੜੀਆਂ ਬੱਸਾਂ ਜਲੰਧਰ ਤੋਂ ਤਿਆਰ ਹੋ ਕੇ ਚੱਲਦੀਆਂ ਹਨ, ਉਨ੍ਹਾਂ ਵਿਚ ਤਾਂ ਸੀਟਾਂ ਮਿਲ ਜਾਂਦੀਆਂ ਹਨ ਪਰ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਬੱਸਾਂ ਵਿਚ ਕੁਝ ਸੀਟਾਂ ਹੀ ਖਾਲੀ ਹੁੰਦੀਆਂ ਹਨ ਅਤੇ ਬੱਸ ਲੱਗਦੇ ਹੀ ਸੀਟਾਂ ਭਰ ਜਾਂਦੀਆਂ ਹਨ। ਕਈ ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਆਨਲਾਈਨ ਬੁੁਕਿੰਗ ਵੀ ਕਰਵਾਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸੀਟਾਂ ਨਹੀਂ ਮਿਲ ਸਕੀਆਂ। ਰੱਖੜੀ ਦਾ ਤਿਉਹਾਰ ਹੋਣ ਕਾਰਨ ਜਿਹੜੇ ਲੋਕ ਕੱਲ ਵਾਪਸ ਨਹੀਂ ਜਾ ਸਕੇ ਸਨ, ਅਜਿਹੇ ਲੋਕਾਂ ਦੀ ਗਿਣਤੀ ਵੀ ਅੱਜ ਕਾਫੀ ਜ਼ਿਆਦਾ ਦੇਖੀ ਗਈ। ਲੋਕਾਂ ਨੂੰ ਉਮੀਦ ਸੀ ਕਿ ਅੱਜ ਭੀੜ ਘੱਟ ਹੋਵਗੀ ਪਰ ਅਜਿਹਾ ਨਹੀਂ ਹੋਇਆ। ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਬੱਸਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ।

ਦਿੱਲੀ ਤੋਂ ਪੰਜਾਬ ਲਈ ਚੱਲੀਆਂ 200 ਤੋਂ ਵੱਧ ਬੱਸਾਂ
ਆਈ. ਐੱਸ. ਬੀ. ਟੀ. ਦਿੱਲੀ ਤੋਂ ਪੰਜਾਬ ਲਈ ਅੱਜ 200 ਤੋਂ ਵੱਧ ਬੱਸਾਂ ਰਵਾਨਾ ਹੋਈਆਂ। ਇਨ੍ਹਾਂ ਵਿਚੋਂ ਮੁੱਖ ਰੂਪ ਵਿਚ ਪੰਜਾਬ ਰੋਡਵੇਜ਼ ਦੀਆਂ 55, ਜਦੋਂ ਕਿ ਪੀ. ਆਰ. ਟੀ. ਸੀ. ਦੀਆਂ 65 ਬੱਸਾਂ ਸ਼ਾਮਲ ਸਨ, ਜਦੋਂ ਕਿ ਬਾਕੀ ਬੱਸਾਂ ਦੂਜੇ ਸੂਬਿਆਂ ਨਾਲ ਸਬੰਧਤ ਰਹੀਆਂ। ਇਸੇ ਤਰ੍ਹਾਂ ਦਿੱਲੀ ਬੱਸ ਅੱਡੇ ਤੋਂ ਹਰਿਆਣਾ ਟਰਾਂਸਪੋਰਟ ਵਿਭਾਗ ਦੀਆਂ 213, ਹਿਮਾਚਲ ਦੀਆਂ 76, ਉੱਤਰਾਖੰਡ/ਯੂ. ਪੀ. ਦੀਆਂ 195, ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀਆਂ 27 ਬੱਸਾਂ ਸ਼ਾਮਲ ਸਨ।
 


author

Anuradha

Content Editor

Related News