ਮੰਗਾਂ ਸਬੰਧੀ ਪਾਵਰਕਾਮ ਦਫ਼ਤਰ ਅੱਗੇ ਲਾਇਆ ਧਰਨਾ

08/21/2018 2:25:28 AM

ਗੋਨਿਆਣਾ, (ਗੋਰਾ ਲਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਯੂਨੀਅਨ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਗੋਨਿਆਣਾ ਮੰਡੀ ਪਾਵਰਕਾਮ ਦੇ ਦਫ਼ਤਰ ਅੱਗੇ ਧਰਨਾਂ ਲਾਇਆ ਗਿਆ। ਉਕਤ ਧਰਨਾ ਰਣਜੀਤ ਸਿੰਘ ਜੀਦਾ ਬਲਾਕ ਪ੍ਰਧਾਨ ਦੀ ਅਗਵਾਈ ਵਿਚ ਲਾਇਆ ਗਿਆ। ਉਕਤ ਪ੍ਰਧਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਜੀਦਾ ਦੇ ਕਿਸਾਨ ਗੁਰਚਰਨ ਸਿੰਘ ਦੇ ਸਡ਼ ਚੁੱਕੇ ਟਰਾਂਸਫਾਰਮਰ ਨੂੰ ਲੈ ਪਿਛਲੀ 27 ਜੁਲਾਈ ਨੂੰ ਉਕਤ ਦਫ਼ਤਰ ਅੱਗੇ ਧਰਨਾ ਲਾਇਆ ਸੀ, ਜਿਸ ਵਿਚ ਗੋਨਿਆਣਾ ਪੁਲਸ ਦੀ ਹਾਜ਼ਰੀ ਵਿਚ ਵਿਭਾਗ ਵੱਲੋਂ ਸਮਝੌਤਾ ਕਰ ਕੇ ਟਰਾਂਸਫਾਰਮਰ ਬਦਲਣ ਲਈ 20 ਦਿਨਾਂ ਦਾ ਸਮਾਂ ਲਿਆ ਸੀ, ਜੋਂ ਇਕ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵਿਭਾਗ ਨੂੰ ਮਿਲ ਕੇ ਸਾਰੇ ਕਾਗਜ਼ਾਤ ਪੂਰੇ ਕਰਨ ਅਤੇ ਸਰਕਾਰੀ ਫੀਸ ਭਰਨ ਦੇ ਬਾਵਜੂਦ ਵੀ ਹਾਲੇ ਤਕ ਟਰਾਂਸਫਾਰਮਰ ਨਹੀਂ ਬਦਲਾਇਆ ਗਿਆ। ਵਿਭਾਗ ਦੀ ਅਨਗਹਿਲੀ ਕਾਰਨ ਦੁਬਾਰਾ ਫਿਰ ਕਿਸਾਨ ਯੂਨੀਅਨ ਵੱਲੋਂ ਦਫ਼ਤਰ ਅੱਗੇ ਧਰਨਾ ਲਾ ਕੇ ਪਾਵਰਕਾਮ ਖਿਲਾਫ਼ ਨਾਅਰੇਬਾਜ਼ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਦੋ ਹੋਰ ਕਿਸਾਨਾਂ ਦੇ ਵੀ ਟਰਾਂਸਫਾਰਮਰ ਸਡ਼ ਚੁੱਕੇ ਹਨ, ਉਹ ਵੀ ਤਰੁੰਤ ਬਦਲੇ ਜਾਣ। ਇਸ ਮੌਕੇ ਸੁਖਦਰਸ਼ਨ ਸਿੰਘ ਖੇਮੂਆਣਾ, ਜਗਸੀਰ ਸਿੰਘ ਸਾਬਕਾ ਸਰਪੰਚ ਜੀਦਾ, ਜਗਸੀਰ ਸਿੰਘ ਮਹਿਮਾ ਸਰਜਾ, ਸੁਰਜੀਤ ਸਿੰਘ ਸੰਦੋਹਾਂ, ਕਰਨੈਲ ਸਿੰਘ ਗਿੱਦਡ਼, ਕੁਲਵੰਤ ਸਿੰਘ ਨੇਹੀਆਂ ਵਾਲਾ, ਬੇਅੰਤ ਸਿੰਘ ਮਹਿਮਾ ਸਰਜਾ ਸਮੇਤ ਸੈਕਡ਼ੇ ਕਿਸਾਨ ਹਾਜ਼ਰ ਸਨ। 


Related News