ਮੰਗਾਂ ਸਬੰਧੀ ਸਫ਼ਾਈ ਕਰਮਚਾਰੀਆਂ ਕੀਤੀ ਨਾਅਰੇਬਾਜ਼ੀ
Friday, Mar 02, 2018 - 04:38 AM (IST)

ਹੁਸ਼ਿਆਰਪੁਰ, (ਘੁੰਮਣ)- ਸਫ਼ਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਵੱਲੋਂ ਪ੍ਰਧਾਨ ਅਮਨਦੀਪ ਸਹੋਤਾ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਹੋਤਾ ਨੇ ਕਿਹਾ ਕਿ ਐੱਸ. ਸੀ. ਕਮਿਸ਼ਨ ਵੱਲੋਂ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ ਫੈਸਲਾ ਦਿੱਤਾ ਗਿਆ ਹੈ, ਜਿਸਦੀ ਰਿਪੋਰਟ ਡਾਇਰੈਕਟਰ ਸਥਾਨਕ ਸਰਕਾਰਾਂਵਿਭਾਗ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਕਿਹਾ ਹੈ ਕਿ ਇਹ ਫੈਸਲਾ ਇਨ-ਬਿਨ ਲਾਗੂ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਨਗਰ ਨਿਗਮ ਪ੍ਰਸ਼ਾਸਨ ਨੇ ਇਹ ਫੈਸਲਾ ਲਾਗੂ ਨਾ ਕੀਤਾ ਤਾਂ ਨਿਗਮ ਅਧਿਕਾਰੀਆਂ ਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਉਪ ਪ੍ਰਧਾਨ ਜੋਤ ਆਦੀਆ, ਚੇਅਰਮੈਨ ਬਲਰਾਜ ਭੱਟੀ, ਦੇਵ ਰਾਜ, ਜੈਪਾਲ ਸੈਂਡੀ, ਸੋਮ ਨਾਥ, ਅਜੇ ਹੰਸ, ਜੈ ਰਾਮ, ਯਸ਼ਪਾਲ ਸੋਢੀ, ਮੋਹਣ ਲਾਲ ਗੱਬਰ, ਅਸ਼ਵਨੀ ਆਦੀਆ, ਸੋਮ ਨਾਥ ਆਦੀਆ, ਸੰਜੀਵ ਕੁਮਾਰ, ਹਰਮੇਸ਼ ਲਾਲ, ਰਜਨੀ, ਨੀਲਮ ਕੁਮਾਰੀ, ਸੱਤਿਆ ਦੇਵੀ, ਸੰਤੋਸ਼ ਕੁਮਾਰੀ ਤੇ ਮੰਜੂ ਆਦਿ ਵੀ ਮੌਜੂਦ ਸਨ।