ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ''ਤੇ ਸਿਆਸਤ ਗਰਮਾਈ, ਡਿਮਾਂਡ ਕਰਨ ਵਾਲਿਆਂ ਨੂੰ ਹਰਸਿਮਰਤ ਬਾਦਲ ਨੇ ਦਿੱਤੀ ਨਸੀਹਤ

11/25/2017 1:48:15 PM

ਨਵੀਂ ਦਿੱਲੀ / ਬਠਿੰਡਾ — ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਤੇ ਇਸ ਨੂੰ ਹੈਰਾਨ ਕਰਨ ਵਾਲੀ ਖਬਰ ਦੱਸਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਵੀ ਸਵੀਕਾਰ ਕਰਨ ਵਾਲੀ ਗੱਲ ਨਹੀਂ ਹੈ। ਇੰਨਾ ਹੀ ਨਹੀਂ ਹਰਸਿਮਰਤ ਕੌਰ ਨੇ ਇਸ ਨਾਲ ਅੱਗੇ ਵੱਧ ਕੇ ਨਾਂ ਬਦਲਣ ਵਾਲਿਆਂ ਨੂੰ ਨਸੀਹਤ ਵੀ ਦੇ ਦਿੱਤੀ। ਹਰਸਿਮਰਤ ਨੇ ਕਿਹਾ ਕਿ ਜੋ ਲੋਕ ਕਾਲਜ ਦਾ ਨਾਂ ਬਦਲਣਾ ਚਾਹੁੰਦੇ ਹਨ, ਉਹ ਪਹਿਲਾਂ ਖੁਦ ਦਾ ਨਾਂ ਬਦਲ ਲੈਣ।


ਜ਼ਿਕਰਯੋਗ ਹੈ ਕਿ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਿਆ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜਿਸ 'ਤੇ ਕਾਲਜ ਦੇ ਸਰਕਾਰੀ ਸੰਸਥਾ ਦੇ ਪ੍ਰਧਾਨ ਅਮਿਤਾਭ ਸਿਨਹਾ ਨੇ ਕਿਹਾ ਕਿ ਇਹ ਫੈਸਲਾ ਭਰਮ ਦੂਰ ਕਰਨ ਲਈ ਲਿਆ ਗਿਆ ਹੈ। ਤਮਾਮ ਸੰਗਠਨਾਂ ਸਮੇਤ ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਹੈ, ਜਿਸ ਦੇ ਬਾਅਦ ਹੁਣ ਮੋਦੀ ਕੈਬਨਿਟ 'ਚ ਅਕਾਲੀ ਦਲ ਕੋਟੇ ਤੋਂ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਅੰਗ ਕੱਸਿਆ ਕਿ ਉਹ ਆਪਣੇ ਪੈਸੇ ਨਾਲ ਕੁਝ ਵੀ ਬਣਾ ਸਕਦੇ ਹਨ ਤੇ ਫਿਰ ਉਸ ਨੂੰ ਜੋ ਨਾਂ ਦੇਣਾ ਚਾਹੁਣ ਤਾਂ ਦੇ ਸਕਦੇ ਹਨ।
ਹਰਸਿਮਰਤ ਕੌਰ ਨੇ ਵਿਰਾਸਤ ਨਾਲ ਜੁੜੇ ਸਵਾਲ ਵੀ ਚੁੱਕੇ। ਨਾਲ ਹੀ ਇਹ ਵੀ ਕਿਹਾ ਕਿ ਪਾਕਿਸਤਾਨ ਵੀ ਸਰਦਾਰ ਦੀਨ ਦਿਆਲ ਸਿੰਘ ਮਜੀਠੀਆ ਦੇ ਯੋਗਦਾਨ ਦੀ ਕਦਰ ਕਰਦਾ ਹੈ ਤੇ ਉਨ੍ਹਾਂ ਦੇ ਨਾਂ 'ਤੇ ਕਾਲਜ ਚਲਾਏ ਜਾ ਰਹੇ ਹਨ। ਕਾਲਜ ਦਾ ਨਾਂ ਬਦਲਣ ਦੇ ਇਸ ਕਦਮ ਨੂੰ ਪੰਜਾਬ ਦੇ ਪਹਿਲੇ ਸੁਤੰਤਰਤਾ ਸੈਨਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਦਾ ਅਪਮਾਨ ਦੱਸਿਆ ਜਾ ਰਿਹਾ ਹੈ। 
ਹਾਲਾਕਿ ਕਾਲਜ ਦੇ ਗਵਰਨਿੰਗ ਬਾਡੀ ਦਾ ਤਰਕ ਹੈ ਕਿ ਦਿਆਲ ਸਿੰਘ ਮਾਰਨਿੰਗ ਤੇ ਇਵਨਿੰਗ ਦੋ ਕਾਲਜ ਹਨ। ਇਵਨਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਦੂਜੇ ਦਰਜੇ ਦਾ ਸਮਝਿਆ ਜਾਂਦਾ ਹੈ, ਉਨ੍ਹਾਂ ਨੂੰ ਨੌਕਰੀਆਂ ਦੀ ਤਲਾਸ਼ 'ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦੇ ਕਾਲਜ ਦਾ ਨਾਂ ਬਦਲ ਕੇ ਉਸ ਦਾ ਸਮਾਂ ਸੂਚੀ ਬਦਲੀ ਗਈ ਹੈ। ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਦਾ ਪਹਿਲਾਂ ਇਵਨਿੰਗ ਕਾਲਜ ਹੈ।


Related News