ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, 6 ਸ਼ੂਟਰਾਂ ਦੀ ਹੋਈ ਪਛਾਣ

Friday, Jun 10, 2022 - 08:20 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, 6 ਸ਼ੂਟਰਾਂ ਦੀ ਹੋਈ ਪਛਾਣ

ਨਵੀਂ ਦਿੱਲੀ (ਬਿਊਰੋ) : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਨੇ ਪ੍ਰੈੱਸ ਕਾਨਫਰੰਸ ਕਰ ਵੱਡਾ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਸ ਦੇ ਕਮਿਸ਼ਨਰ ਐੱਚ. ਜੀ. ਐੱਸ. ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਪੈਸ਼ਲ ਸੈੱਲ ਨੇ 8 ਸ਼ੂਟਰਾਂ ਦੀ ਲਿਸਟ ’ਤੇ ਜਾਂਚ ਕੀਤੀ ਹੈ। ਸਪੈਸ਼ਲ ਸੈੱਲ ਨੇ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ 6 ਸ਼ੂਟਰਾਂ ਦੀ ਪਛਾਣ ਕਰ ਲਈ ਹੈ। 4 ਦੀ ਭੂਮਿਕਾ ਕਨਫਰਮ ਕਰ ਲਈ ਗਈ ਹੈ ਤੇ ਬਾਕੀ 4 ਦੀ ਕੀ ਭੂਮਿਕਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ’ਚ ਇਕ ਨਵਾਂ ਨਾਂ ਵਿਕਰਮ ਬਰਾੜ ਦਾ ਸ਼ਾਮਲ ਕੀਤਾ ਹੈ, ਜਿਸ ਨੇ ਸ਼ੂਟਰ ਆਰਗੇਨਾਈਜ਼ ਕਰਵਾਉਣ ’ਚ ਤਾਲਮੇਲ ਕੀਤਾ ਸੀ। ਸਪੈਸ਼ਲ ਸੈੱਲ ਨੇ ਵਿਕਰਮ ਬਰਾੜ ਦੀ ਐੱਲ. ਓ. ਸੀ. ਜੁਲਾਈ ’ਚ ਖੁਲ੍ਹਵਾਈ ਸੀ। 

ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਅਗਨ ਭੇਟ

ਉਨ੍ਹਾਂ ਦੱਸਿਆ ਕਿ ਮਹਾਕਾਲ ਤੋਂ ਮਹਾਰਾਸ਼ਟਰ ਪੁਲਸ ਨਾਲ ਮਿਲ ਕੇ ਸਾਂਝੇ ਤੌਰ ’ਤੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਇਹ ਸਾਫ਼ ਹੋਇਆ ਕਿ ਇਸ ਕਤਲਕਾਂਡ ’ਚ ਮਹਾਰਾਸ਼ਟਰ ਮੈਡਿਊਲ ਦੇ ਦੋ ਸ਼ੂਟਰ ਸੰਤੋਸ਼ ਜਾਧਵ ਤੇ ਨਾਮਨਾਥ ਸੂਰਿਆਵੰਸ਼ੀ ਸ਼ਾਮਲ ਹਨ। ਮਹਾਕਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ 7 ਲੱਖ ਰੁਪਏ ਦਿੱਤੇ ਗਏ ਤੇ 50 ਹਜ਼ਾਰ ਰੁਪੲੇ ਉਸ ਨੂੰ ਇਹ ਸ਼ੂਟਰ ਮੁਹੱਈਆ ਕਰਵਾਉਣ ਲਈ ਮਿਲੇ। ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਮਾਸਟਰਮਾਈਂਡ ਨਾਲ ਮਿਲਵਾਇਆ ਗਿਆ। ਕਮਿਸ਼ਨਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਹੈ ਪਰ ਉਹ ਡਿਟੇਲ ਸ਼ੇਅਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ’ਚ ਗੈਂਗਜ਼ ਦਾ ਆਪਸ ’ਚ ਜੁੜ ਕੇ ਕੰਮ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਸ਼ੂਟਰ ਅਜੇ ਗ੍ਰਿਫ਼ਤ ’ਚੋਂ ਬਾਹਰ ਹੈ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਦੀ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ।


author

Manoj

Content Editor

Related News