ਦਿੱਲੀ ਕਮੇਟੀ ਨੇ 125 ਬੈੱਡਾਂ ਦੇ ਹਸਪਤਾਲ ਦੀ ਰਾਹ ’ਚ ਸਰਨਾ ਵੱਲੋਂ ਅੜਿੱਕੇ ਡਾਹੁਣ ਦੇ ਮਾਮਲੇ ’ਚ ਦਖਲ ਮੰਗਿਆ

08/10/2021 2:58:20 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ, ਦਿੱਲੀ ਦੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਦਿੱਲੀ ਦੀ ਸੰਗਤ ਨੁੰ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ 125 ਬੈਡਾਂ ਦੇ ਕੋਰੋਨਾ ਹਸਪਤਾਲ ਦੇ ਉਦਘਾਟਨ ਦੇ ਰਾਹ ਵਿਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਡਾਏ ਜਾ ਰਹੇ ਅੜਿੱਕਿਆਂ ਦੇ ਮਾਮਲੇ ’ਚ ਦਖਲ ਦੇਣ ’ਤੇ ਸਰਨਾ ਨੂੰ ਸਮਝਾਉਣ। ਇਕ ਪ੍ਰੈੱਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਇਹ 125 ਬੈਡਾਂ ਦਾ ਹਸਪਤਾਲ ਕੌਮ ਦੀ ਜਾਇਦਾਦ ਹੈ ਜੋ ਮਨੁੱਖਤਾ ਦੇ ਬਚਾਅ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ 12 ਸਾਲਾਂ ਦੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਨਾ ਪਰਮਜੀਤ ਸਿੰਘ ਸਰਨਾ ਤੇ 6 ਸਾਲ ਦੇ ਕਾਰਜਕਾਲ ਦੌਰਾਨ ਨਾ ਮਨਜੀਤ ਸਿੰਘ ਜੀ. ਕੇ. ਨੇ ਇਸ ਹਸਪਤਾਲ ਦੀ ਉਸਾਰੀ ਵੱਲ ਕੋਈ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸੰਗਤਾਂ ਵੱਲੋਂ ਦਿੱਤੇ ਜਾਂਦੇ ਦਸਵੰਧ ਵਿਚੋਂ ਕੌਮ ਦੇ ਸਰਮਾਏ ਵਿਚੋਂ 14 ਕਰੋੜ ਰੁਪਏ ਦੇ ਕੇ ਇਹ ਹਸਪਤਾਲ ਵਾਪਸ ਲਿਆਂਦਾ ਤੇ ਇਸਦੀ ਉਸਾਰੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੇ ਵਰੋਸਾਏ ਹੋਏ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਆਪਣੇ ਹੱਥੀਂ ਕੀਤਾ ਹੈ।

ਇਹ ਵੀ ਪੜ੍ਹੋ : ਸਰਕਾਰ ਦੀ ਨਾਲਾਇਕੀ ਅਤੇ ਮਾਰੂ ਬਿਜਲੀ ਸਮਝੌਤਿਆਂ ਕਾਰਨ ਲੋਕਾਂ ’ਤੇ ਪਿਆ ਵਾਧੂ ਬੋਝ : ਚੀਮਾ

ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੀ ਸ਼ੁਰੂਆਤ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਵਾਸਤੇ ਬਹੁਤ ਜ਼ਰੂਰੀ ਹੈ ਤੇ ਅਸੀਂ 13 ਅਗਸਤ ਨੁੰ ਅਰਦਾਸ ਉਪਰੰਤ ਇਸਦੀ ਸ਼ੁਰੂਆਤ ਕਰਾਂਗੇ ਜਿਸ ਲਈ ਉਨ੍ਹਾਂ ਨੇ ਸਮੁੱਚੀ ਸੰਗਤ ਨੂੰ ਸੱਦਾ ਦਿੱਤਾ। ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੇਕਰ ਕੌਮ ਦੀ ਜਾਇਦਾਦ ਕਾਨੂੰਨੀ ਜੁੰਗਲ ਵਿਚ ਫਸ ਗਈ ਤਬਾਹ ਹੋ ਸਕਦੀ ਹੈ। ਇਸਦੇ ਡਾਕਟਰ ਭੱਜ ਸਕਦੇ ਹਨ ਤੇ ਮਸ਼ੀਨਾਂ ਬਰਬਾਦ ਹੋ ਸਕਦੀਆਂ ਹਨ। ਉਨ੍ਹਾਂ ਨੇ ਸਰਨਾ ਨੂੰ ਕਿਹਾ ਕਿ ਉਹ ਸੰਗਤ ਵਾਸਤੇ ਬੇਹਤਰੀਨ ਸਹੂਲਤਾਂ ਲਈ ਹਸਪਤਾਲ ਦੇ ਰਾਹ ’ਚ ਅੜਿੱਕਾ ਨਾ ਬਣਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਸਪਤਾਲ ਵਿਚ ਉਹ ਈ. ਸੀ. ਐੱਮ. ਮਸ਼ੀਨ ਵੀ ਹੈ ਜਿਸਦੇ ਨਾ ਹੋਣ ਕਾਰਨ ਸਾਬਕਾ ਵਿਧਾਇਕ ਜਰਨੈਲ ਸਿੰਘ ਅਕਾਲ ਚਲਾਣਾ ਕਰ ਗਏ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ ਨੇ ਵਧਾਈ ਸਿੱਖਿਆ ਵਿਭਾਗ ਦੀ ਸਿਰਦਰਦੀ, ਅਧਿਕਾਰੀਆਂ ਨੇ ਕੀਤਾ ਖੰਡਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News