ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਮੁਲਜ਼ਮ ਅੰਮ੍ਰਿਤਸਰੋਂ ਫਰਾਰ
Wednesday, Aug 07, 2019 - 12:02 AM (IST)
ਅੰਮ੍ਰਿਤਸਰ,(ਸੰਜੀਵ): ਵਿਦੇਸ਼ ਤੋਂ ਡਿਪੋਰਟ ਕਰ ਕੇ ਭਾਰਤ ਭੇਜੇ ਗਏ ਬਲਵਿੰਦਰ ਸਿੰਘ ਵਾਸੀ ਸਾਂਘਣਾ ਨੂੰ ਦਿੱਲੀ ਪੁਲਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਬਲਵਿੰਦਰ ਸਿੰਘ ਨੇ ਦਿੱਲੀ ਪੁਲਸ ਨੂੰ ਅੰਮ੍ਰਿਤਸਰ ਦੇ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕਰਵਾਉਣ ਦਾ ਝਾਂਸਾ ਦਿੱਤਾ, ਜਿਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਜਿਵੇਂ ਹੀ ਦਿੱਲੀ ਪੁਲਸ ਦਾ ਅਧਿਕਾਰੀ ਕੌਸ਼ਲੇਸ਼ ਕੁਮਾਰ ਪੁਲਸ ਪਾਰਟੀ ਨਾਲ ਬਲਵਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਪਹੁੰਚਿਆ ਤਾਂ ਉਸ ਦੌਰਾਨ ਬਲਵਿੰਦਰ ਸਿੰਘ ਦੇ ਸਾਥੀ ਉਸ ਨੂੰ ਮੌਕੇ ਤੋਂ ਭਜਾ ਕੇ ਲੈ ਗਏ। ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਹੋਈ। ਪੁਲਸ ਉਸ ਕਾਰ 'ਤੇ ਲਿਖਿਆ ਪੀ ਬੀ 10 ਹੀ ਪੜ੍ਹ ਸਕੀ। ਦਿੱਲੀ ਤੋਂ ਲਿਆਂਦੇ ਗਏ ਮੁਲਜ਼ਮ ਦੇ ਫਰਾਰ ਹੋ ਜਾਣ ਤੋਂ ਬਾਅਦ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।