ਮਸੀਹ ਆਗੂਆਂ ਦਾ ਵਫਦ ਐਡ. ਸੇਖਵਾਂ ਦੀ ਅਗਵਾਈ ’ਚ ਕੇਜਰੀਵਾਲ ਨੂੰ ਮਿਲਿਆ

Friday, Dec 17, 2021 - 02:51 AM (IST)

ਮਸੀਹ ਆਗੂਆਂ ਦਾ ਵਫਦ ਐਡ. ਸੇਖਵਾਂ ਦੀ ਅਗਵਾਈ ’ਚ ਕੇਜਰੀਵਾਲ ਨੂੰ ਮਿਲਿਆ

ਬਟਾਲਾ(ਬੇਰੀ)- ਕਾਦੀਆਂ ਦੇ ਮਸੀਹ ਭਾਈਚਾਰੇ ਦੇ ਆਗੂਆਂ ਦਾ ਵਫਦ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡ. ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਲੰਧਰ ਵਿਖੇ ਮਿਲਿਆ। ਇਸ ਮੌਕੇ ਮਸੀਹ ਭਾਈਚਾਰੇ ਦੇ ਆਗੂਆਂ ਵੱਲੋਂ ਹਲਕਾ ਕਾਦੀਆਂ ਦੇ ਕਸਬਾ ਧਾਰੀਵਾਲ 24 ਦਸੰਬਰ ਨੂੰ ਕ੍ਰਿਸਮਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਕੇਜਰੀਵਾਲ ਨੂੰ ਸੱਦਾ ਪੱਤਰ ਦਿੱਤਾ ਗਿਆ।

ਇਹ ਵੀ ਪੜ੍ਹੋ- CM ਚੰਨੀ ਦੀ ਸੁਰੱਖਿਆ ’ਚ ਸੰਨ੍ਹ, ਸਟੇਜ ਕੋਲ ਪਹੁੰਚਿਆ ਡ੍ਰੋਨ ਕੈਮਰਾ

ਇਸ ਸਬੰਧੀ ਐਡ. ਜਗਰੂਪ ਸੇਖਵਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਭਰੋਸਾ ਦਿਵਾਇਆ ਗਿਆ ਹੈ ਉਹ ਉਕਤ ਪ੍ਰੋਗਰਾਮ ’ਚ ਜ਼ਰੂਰ ਸ਼ਿਰਕਤ ਕਰਨਗੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਝੂਠੇ ਲਾਰਿਆਂ ’ਚ ਨਹੀਂ ਆਉਣਗੇ ਅਤੇ 2022 ’ਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਸਾਬਾ ਭੱਟੀ, ਪੀਟਰ ਮੱਟੂ ਤਰੀਜਾ ਨਗਰ, ਸ਼ਮਾਉਣ ਸਹੋਤਾ, ਡੈਨੀਅਲ ਭੱਟੀ, ਰਵਿੰਦਰ ਭੱਟੀਆ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News