ਭਰ ਜਵਾਨੀ ’ਚ ਦੀਪ ਸਿੱਧੂ ਦਾ ਵਿਛੋੜਾ ਅਸਹਿ ਤੇ ਅਕਹਿ : ਭਗਵੰਤ ਮਾਨ

Tuesday, Feb 15, 2022 - 10:28 PM (IST)

ਭਰ ਜਵਾਨੀ ’ਚ ਦੀਪ ਸਿੱਧੂ ਦਾ ਵਿਛੋੜਾ ਅਸਹਿ ਤੇ ਅਕਹਿ : ਭਗਵੰਤ ਮਾਨ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਕਿਸਾਨੀ ਸੰਘਰਸ਼ ’ਚ ਮੂਹਰਲੀ ਕਤਾਰ ਦੇ ਆਗੂ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ ਨਾਲ ਪੰਜਾਬ ਭਰ ਅੰਦਰ ਸੋਕ ਦੀ ਲਹਿਰ ਫੈਲ ਗਈ ਹੈ। ਦੀਪ ਸਿੱਧੂ ਦੀ ਬੇਵਕਤੀ ਮੌਤ ’ਤੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਕਿਹਾ ਕਿ ਭਰ ਜਵਾਨੀ ’ਚ ਦੀਪ ਸਿੱਧੂ ਦਾ ਵਿਛੋੜਾ ਅਸਹਿ ਅਤੇ ਅਕਹਿ ਹੈ ।

ਇਹ ਵੀ ਪੜ੍ਹੋ : ਅਦਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ 'ਚ ਹੋਇਆ ਦਿਹਾਂਤ (ਵੀਡੀਓ)

ਮਾਨ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਦੀਪ ਸਿੱਧੂ ਨੇ ਮੋਢੀ ਰੋਲ ਅਦਾ ਕੀਤਾ ਸੀ। ਉਨ੍ਹਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਨਾਲ ਮਨ ਨੂੰ ਬਹੁਤ ਦੁੱਖ ਹੋਇਆ ਹੈ।


author

Manoj

Content Editor

Related News