ਮਈ 2020 ਲਈ ਖੇਤੀ ਸੂਚਨਾਵਾਂ ਦਾ ਈ. ਮੈਗਜ਼ੀਨ ਕਿਸਾਨਾਂ ਨੂੰ ਕੀਤਾ ਸਮਰਪਿਤ
Thursday, Apr 30, 2020 - 04:58 PM (IST)
ਜਲੰਧਰ-ਕਿਸਾਨਾਂ ਤੱਕ ਖੇਤੀ ਸੂਚਨਾਵਾਂ ਪਹੁੰਚਾਉਣ ਲਈ ਖੇਤੀ ਸੂਚਨਾਵਾਂ ਦੇ ਸਿਰਲੇਖ ਹੇਠ ਮਈ 2020 ਦਾ ਈ.ਮੈਗਜ਼ੀਨ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਈ.ਮੈਗਜ਼ੀਨ ਰਾਹੀਂ ਖੇਤੀਬਾੜੀ ਲਈ ਮਹੱਤਵਪੂਰਨ ਸੁਨੇਹੇ ਹਰੇਕ ਮਹੀਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਜਿਲੇ ਦੇ ਕਿਸਾਨਾਂ ਨੂੰ ਵਟਸਐਪ ਅਤੇ ਫੇਸਬੁੱਕ ਰਾਹੀਂ ਭੇਜੇ ਜਾਂਦੇ ਹਨ।
ਉਹਨਾਂ ਅੱਗੇ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਕਿਸਾਨਾਂ ਨੂੰ ਖੇਤੀ ਸਬੰਧੀ ਮਹੱਤਵਪੂਰਨ ਸੁਨੇਹੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਪਹੁੰਚਾਉਣ ਲਈ ਈ.ਮੈਗਜ਼ੀਨ ਦਾ ਇਹ ਉਪਰਾਲਾ ਬੇਹੱਦ ਫਾਇਦੇਮੰਦ ਸਾਬਿਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਜਿਲਾ ਜਲੰਧਰ ਵੱਲੋ ਕਿਸਾਨਾਂ ਨੂੰ ਇਹ ਸਹੂਲਤ ਮੋਬਾਇਲ ਰਾਹੀਂ ਮੁੱਹਈਆ ਕੀਤੀ ਜਾ ਰਹੀ ਹੈ। ਉਹਨਾਂ ਜਿਲੇ ਦੇ ਸਮੂਹ ਖੇਤੀ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਈ.ਮੈਗਜ਼ੀਨ ਸਮੂਹ ਕਿਸਾਨਾਂ ਨੂੰ ਜਰੂਰ ਪੁੱਜਦਾ ਕਰਨ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ