ਕਈਆਂ ਕੋਲੋਂ ਚੈੱਕ ਸਮੇਤ ਲਿਆ ਬਿੱਲ ਜਮ੍ਹਾ ਕਰਵਾਉਣ ਸਬੰਧੀ ਘੋਸ਼ਣਾ ਪੱਤਰ

09/26/2020 10:53:06 AM

ਜਲੰਧਰ(ਪੁਨੀਤ)–ਪੰਜਾਬ ਬੰਦ ਦੌਰਾਨ ਅੱਜ ਲੋਕ ਘਰਾਂ 'ਚ ਵੜੇ ਰਹੇ, ਜਿਸ ਦਾ ਫਾਇਦਾ ਪਾਵਰ ਨਿਗਮ ਨੂੰ ਰਿਕਵਰੀ ਵਜੋਂ ਹੋਇਆ। ਵੱਖ-ਵੱਖ ਡਵੀਜ਼ਨਾਂ ਦੇ ਅਧਿਕਾਰੀਆਂ ਨੇ ਘਰਾਂ 'ਚ ਬੈਠੇ ਲੋਕਾਂ ਕੋਲੋਂ 86 ਲੱਖ ਰੁਪਏ ਵਸੂਲੇ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬਿਨ੍ਹਾਂ ਕਿਸੇ ਅੜਿੱਕੇ ਦੇ 76 ਬਿਜਲੀ ਕੁਨੈਕਸ਼ਨ ਕੱਟੇ ਗਏ ਤੇ ਕਈਆਂ ਕੋਲੋਂ ਚੈੱਕ ਵਸੂਲੇ ਗਏ। ਇਹੀ ਨਹੀਂ, ਚੈੱਕਾਂ ਦੇ ਨਾਲ-ਨਾਲ ਲੋਕਾਂ ਕੋਲੋਂ ਵਿਭਾਗ ਵੱਲੋਂ ਸੈਲਫ ਸਾਈਨ ਅਟੈਸਟ ਘੋਸ਼ਣਾ ਪੱਤਰ ਵੀ ਲਿਆ ਗਿਆ, ਜਿਸ 'ਚ ਬਿੱਲ ਜਮ੍ਹਾ ਕਰਵਾਉਣ ਅਤੇ ਚੈੱਕ ਪਾਸ ਕਰਵਾਉਣ ਸਬੰਧੀ ਲਿਖਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦਿਹਾਤੀ ਇਲਾਕਿਆਂ ਨੂੰ ਛੱਡ ਕੇ ਸ਼ਹਿਰੀ ਇਲਾਕਿਆਂ 'ਚ ਰਿਕਵਰੀ ਮੁਹਿੰਮ ਚਲਾਈ ਗਈ। ਸਭ ਤੋਂ ਵੱਧ ਟੀਮਾਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਰਵਾਨਾ ਕੀਤੀਆਂ ਗਈਆਂ। ਮਾਡਲ ਟਾਊਨ, ਨਿਊ ਗਰੀਨ ਮਾਡਲ ਟਾਊਨ ਅਤੇ ਨੇੜਲੇ ਇਲਾਕਿਆਂ 'ਚੋਂ ਵੀ ਟੀਮਾਂ ਨੇ ਵਸੂਲੀ ਕੀਤੀ।
ਕਾਲੇ ਬਿੱਲੇ ਲਾ ਕੇ ਵਿਰੋਧ ਕਰਦੇ ਚੀਫ ਇੰਜੀਨੀਅਰ ਦਾਨੀਆ, ਇੰਜੀ. ਹਰਜਿੰਦਰ ਬਾਂਸਲ, ਮਾਹੀ, ਰੰਧਾਵਾ ਤੇ ਹੋਰ। (ਠਾਕੁਰ) ਬਾਕਸ ਕਾਲੇ ਬਿੱਲੇ ਲਾ ਕੇ ਪਾਵਰ ਨਿਗਮ ਦੇ ਇੰਜੀਨੀਅਰਾਂ ਨੇ ਦਿੱਤੀ ਡਿਊਟੀ ਖੇਤੀ ਬਿੱਲਾਂ  ਵਿਰੁੱਧ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕਾਲੇ ਬਿੱਲੇ ਲਾ ਕੇ ਆਪਣਾ ਵਿਰੋਧ ਜਤਾਇਆ ਗਿਆ। ਸ਼ਕਤੀ ਸਦਨ ਵਿਚ ਚੀਫ ਇੰਜੀ. ਜੈਇੰਦਰ ਦਾਨੀਆ, ਡਿਪਟੀ ਚੀਫ ਇੰਜੀ. ਜਲੰਧਰ ਆਪ੍ਰੇਸ਼ਨ ਸਰਕਲ ਹਰਜਿੰਦਰ ਸਿੰਘ ਬਾਂਸਲ, ਡਿਪਟੀ ਚੀਫ ਇੰਜੀ. ਪੀ. ਐਂਡ ਐੱਮ. ਸੋਮਨਾਥ ਮਾਹੀ , ਡਿਪਟੀ ਚੀਫ ਹੈੱਡਕੁਆਰਟਰ ਆਰ. ਪੀ. ਐੱਸ. ਰੰਧਾਵਾ, ਰਿਜਨਲ ਸੈਕਟਰੀ ਇੰਜੀ. ਸਮਰਾ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬਿੱਲ ਨਾਲ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪੈਣਗੀਆਂ। ਫੀਲਡ 'ਚ ਕੰਮ ਕਰਨ ਵਾਲੇ ਸਟਾਫ ਨੂੰ ਵੀ ਕਾਲੇ ਬਿੱਲੇ ਲਾ ਕੇ ਕੰਮ ਕਰਦੇ ਦੇਖਿਆ ਗਿਆ।


Aarti dhillon

Content Editor

Related News