ਮੇਨ ਸੜਕ ''ਤੇ ਸੁੱਟਿਆ ਜਾ ਰਿਹਾ ਮਲਬਾ, ਨਗਰ ਪਾਲਿਕਾ ਖਾਮੋਸ਼

08/20/2017 2:25:20 PM

ਕਪੂਰਥਲਾ(ਸੇਖੜੀ)— ਮੁਹੱਲਾ ਜੱਟਪੁਰਾ ਨਿਵਾਸੀ ਹਰਬੰਸ ਲਾਲ ਛਾਬੜਾ, ਹੀਰਾ ਲਾਲ ਵਿਜ, ਤਿਲਕ ਰਾਜ ਚਾਵਲਾ, ਵਿਜੇ ਬਜਾਜ, ਪ੍ਰਦੀਪ ਗੁਪਤਾ ਅਤੇ ਐੱਸ. ਕੇ. ਵਰਮਾ ਦੇ ਇਲਾਵਾ ਹੋਰਨਾਂ ਨੇ ਦੋਸ਼ ਲਾਇਆ ਹੈ ਕਿ ਸੱਤ ਨਾਰਾਇਣ ਬਾਜ਼ਾਰ ਦੇ ਇਕ ਕੈਮਿਸਟ ਵਲੋਂ ਮੁਹੱਲਾ ਜੱਟਪੁਰਾ ਵਿਖੇ ਚਾਵਲਾ ਬੇਕਰੀ ਨੇੜੇ ਪਿਛਲੇ ਲੰਬੇ ਸਮੇਂ ਤੋਂ ਇਕ ਇਮਾਰਤ ਨੂੰ ਸਾਰੇ ਨਿਯਮਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਕੇ ਮੇਨ ਸੜਕ 'ਤੇ ਹੀ ਸਾਰਾ ਮਲਬਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸਾਰੀਆਂ ਨਾਲੀਆਂ ਬੰਦ ਹੋ ਚੁੱਕੀਆਂ ਹਨ ਅਤੇ ਸਾਰਾ ਗੰਦਾ ਪਾਣੀ ਸੜਕ ਉਪਰ ਲੰਬੇ ਸਮੇਂ ਤੋਂ ਘੁੰਮ ਰਿਹਾ ਹੈ। ਸੜਕ ਉਪਰ ਪਾਣੀ ਘੁੰਮਣ ਕਾਰਨ ਲੱਖਾਂ ਰੁਪਿਆਂ ਦੀ ਸਰਕਾਰੀ ਸੜਕ ਪੂਰੀ ਤਰ੍ਹਾਂ ਬੇਕਾਰ ਹੋ ਚੁੱਕੀ ਹੈ। ਮੁਹੱਲਾ ਨਿਵਾਸੀਆਂ ਅਤੇ ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਇਮਾਰਤ ਦੇ ਮਾਲਕ ਅਤੇ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਕਈ ਵਾਰੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕੋਈ ਵੀ ਲੰਬੇ ਸਮੇਂ ਤੋਂ ਯੋਗ ਕਾਰਵਾਈ ਲਈ ਹਾਮੀ ਨਹੀਂ ਭਰ ਰਿਹਾ ਹੈ, ਜਿਸ ਕਾਰਨ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਸੈਂਕੜੇ ਲੋਕ ਪ੍ਰੇਸ਼ਾਨ ਹਨ। ਇਸ ਸੰਬੰਧ 'ਚ ਨਗਰ ਪਾਲਿਕਾ ਦੇ ਈ. ਓ. ਰਣਦੀਪ ਸਿੰਘ ਵੜੈਚ ਨੇ ਭਰੋਸਾ ਦਿਵਾਇਆ ਹੈ ਕਿ ਸੋਮਵਾਰ ਨੂੰ ਮੌਕਾ ਦੇਖ ਕੇ ਸਖਤ ਕਾਰਵਾਈ ਕਰਵਾਈ ਜਾਵੇਗੀ।


Related News