ਚਿੱਟੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Sunday, Mar 24, 2024 - 11:24 PM (IST)

ਚਿੱਟੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਬਠਿੰਡਾ (ਸੁਖਵਿੰਦਰ)– ਬੀਤੀ ਰਾਤ ਅਰਜਨ ਨਗਰ ’ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਅਰਜਨ ਨਗਰ ਸਥਿੱਤੀ ਝੁੱਗੀਆਂ ’ਚ ਇਕ ਵਿਅਕਤੀ ਗੰਭੀਰ ਹਾਲਤ ’ਚ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ : ਘਰ ’ਚ ਲੱਗੀ ਅੱਗ ਨੇ ਸੁੱਤੇ ਪਏ ਨੌਜਵਾਨ ਨੂੰ ਲੈ ਲਿਆ ਲਪੇਟ ’ਚ, 2 ਬੱਚਿਆਂ ਦੇ ਸਿਰੋਂ ਉਠਿਆ ਪਿਓ ਦਾ ਸਹਾਰਾ

ਸੂਚਨਾ ਮਿਲਣ ’ਤੇ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਅਰਜਨ ਨਗਰ ਪਹੁੰਚੇ ਤਾ ਨੌਜਵਾਨ ਗੰਭੀਰ ਹਾਲਤ ’ਚ ਸੀ। ਸੰਸਥਾ ਦੇ ਵਰਕਰਾਂ ਵਲੋਂ ਤੁਰੰਤ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸੂਤਰਾਂ ਮੁਤਾਬਕ ਨੌਜਵਾਨ ਚਿੱਟੇ ਦੀ ਆਦੀ ਸੀ ਤੇ ਇਸ ਕਾਰਨ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News