ਚਿੱਟੇ ਨੇ ਖੋਹ ਲਿਆ ਮਾਂ ਦਾ ਇਕਲੌਤਾ ਪੁੱਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਰੋ-ਰੋ ਪਾ ਰਹੀਆਂ ਦੁਹਾਈਆਂ

Saturday, Aug 26, 2023 - 02:04 AM (IST)

ਚਿੱਟੇ ਨੇ ਖੋਹ ਲਿਆ ਮਾਂ ਦਾ ਇਕਲੌਤਾ ਪੁੱਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਰੋ-ਰੋ ਪਾ ਰਹੀਆਂ ਦੁਹਾਈਆਂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਨਸ਼ਿਆਂ ਦਾ ਕਹਿਰ ਪਰਿਵਾਰਾਂ ਦੇ ਪਰਿਵਾਰ ਉਜਾੜੀ ਜਾ ਰਿਹਾ ਹੈ। ਤਾਜ਼ਾ ਮਾਮਲਾ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਤੋਂ ਸਾਹਮਣੇ ਆਇਆ, ਜਿੱਥੇ 3 ਧੀਆਂ ਦੇ ਪਿਓ ਗੁਰਵਿੰਦਰ ਸਿੰਘ ਦੀ ਬੀਤੇ ਦਿਨ ਚਿੱਟੇ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਮੌਤ ਚਿੱਟੇ ਕਾਰਨ ਹੋਈ।

ਗੁਰਵਿੰਦਰ ਤਿੰਨ ਧੀਆਂ ਦਾ ਬਾਪ ਸੀ। ਪਰਿਵਾਰ 'ਚ ਹੁਣ ਕੋਈ ਕਮਾਉਣ ਵਾਲਾ ਨਹੀਂ ਹੈ। ਬਿਰਧ ਮਾਤਾ ਅਤੇ ਮ੍ਰਿਤਕ ਦੀ ਪਤਨੀ ਨੇ ਪਰਿਵਾਰ ਦੀ ਆਰਥਿਕ ਹਾਲਤ ਬਿਆਨ ਕਰਦਿਆਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਬੀਤੇ 3 ਸਾਲ ਤੋਂ ਨਸ਼ੇ ਦਾ ਆਦੀ ਸੀ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਪਰਤੀ ਭਰਾ ਦੀ ਮ੍ਰਿਤਕ ਦੇਹ, ਅਰਥੀ ਨੂੰ ਮੋਢਾ ਦੇ ਭੈਣਾਂ ਨੇ ਦਿੱਤੀ ਅੰਤਿਮ ਵਿਦਾਇਗੀ, ਗ਼ਮਗੀਨ ਹੋਇਆ ਮਾਹੌਲ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News