7 ਕਾਰਾਂ ਦੀ ਟੱਕਰ ''ਚ 2 ਬੇਸਹਾਰਾ ਪਸ਼ੂਆਂ ਦੀ ਮੌਤ

01/01/2018 1:33:37 AM

ਤਪਾ ਮੰਡੀ, (ਸ਼ਾਮ, ਗਰਗ)- ਬੀਤੇ ਸ਼ਨੀਵਾਰ ਦੀ ਸ਼ਾਮ 7 ਵਜੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਮਹਿਤਾ ਨੇੜੇ 7 ਕਾਰਾਂ ਦੀ ਟੱਕਰ 'ਚ 2 ਬੇਸਹਾਰਾ ਪਸ਼ੂਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਕਾਰ ਬਰਨਾਲਾ ਤੋਂ ਬਠਿੰਡਾ ਜਾ ਰਹੀ ਸੀ ਕਿ ਪਿੰਡ ਮਹਿਤਾ ਨੇੜੇ ਸੜਕ 'ਤੇ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ 7 ਕਾਰਾਂ ਆਪਸ 'ਚ ਟਕਰਾਅ ਗਈਆਂ, ਜਿਸ ਕਾਰਨ 2 ਪਸ਼ੂਆਂ ਦੀ ਮੌਤ ਹੋ ਗਈ। ਹਾਦਸੇ 'ਚ ਜਿਥੇ ਕਾਰਾਂ ਨੁਕਸਾਨੀਆਂ ਗਈਆਂ, ਉਥੇ ਹੀ ਚਾਲਕ ਤੇ ਸਵਾਰ ਵਾਲ-ਵਾਲ ਬਚ ਗਏ। ਜ਼ਿਕਰਯੋਗ ਹੈ ਕਿ 3-4 ਦਿਨਾਂ 'ਚ ਇਸ ਸੜਕ 'ਤੇ 10 ਬੇਸਹਾਰਾ ਪਸ਼ੂ ਮਾਰੇ ਗਏ ਹਨ ਤੇ ਕਈ ਜ਼ਖਮੀ ਹੋ ਗਏ। ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕਾਂ, ਗਲੀ-ਮੁਹੱਲਿਆਂ ਤੇ ਰਾਤ ਸਮੇਂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰਦੇ ਬੇਸਹਾਰਾ ਪਸ਼ੂਆਂ ਨੂੰ ਮਨਾਲ ਗਊਸ਼ਾਲਾ 'ਚ ਭੇਜਿਆ ਜਾਵੇ।


Related News