ਲਹਿਰਾਗਾਗਾ ਵਿਖੇ ਖੇਤਾਂ ''ਚ ਕੰਮ ਕਰਦੇ ਦੋ ਸਕੇ ਭਰਾਵਾਂ ਨੂੰ ਮੌਤ ਨੇ ਪਾਇਆ ਘੇਰਾ, ਘਰ ''ਚ ਵਿਛੇ ਸੱਥਰ
Saturday, Jul 23, 2022 - 09:05 PM (IST)
ਲਹਿਰਾਗਾਗਾ (ਗਰਗ ) : ਥਾਣਾ ਲਹਿਰਾ ਦੇ ਅਧੀਨ ਪੈਂਦੇ ਪਿੰਡ ਫਲੇੜਾ ਵਿਖੇ ਖੇਤਾਂ ਵਿਚ ਕੰਮ ਕਰਦੇ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਅਚਾਨਕ ਖੇਤ ਵਿੱਚ ਲੱਗੇ ਖੰਭੇ ਦੀ ਖਿੱਚ ਵਿੱਚ ਕਰੰਟ ਆ ਗਿਆ। ਕਰੰਟ ਨੇ ਦੋਵੇਂ ਸਕੇ ਭਰਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁਖ, ਕਲੱਬ ਪ੍ਰਧਾਨ ਹਰਦੀਪ ਸਿੰਘ ਭੰਗੂ ਅਤੇ ਏ. ਐੱਸ. ਆਈ. ਸੁੱਖਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖਵਿੰਦਰ ਸ਼ਰਮਾ (28) ਵਿਆਹੁਤਾ ਅਤੇ ਸੁਖਵਿੰਦਰ ਸ਼ਰਮਾ (26) ਪੁੱਤਰ ਸਵਰਗੀ ਮਿੱਠੂ ਰਾਮ ਗ਼ਰੀਬ ਪੰਡਿਤ ਪਰਿਵਾਰ ਨਾਲ ਸਬੰਧਤ ਸਨ। ਦੋਵੇਂ ਭਰਾ ਜਦੋਂ ਖੇਤ ਵਿੱਚ ਕੰਮ ਕਰ ਰਹੇ ਸਨ ਤਾਂ ਖੇਤਾਂ ਵਿਚ ਲੱਗੇ ਖੰਭੇ ਦੀ ਖਿੱਚ ਵਿਚ ਕਰੰਟ ਆ ਗਿਆ। ਕਰੰਟ ਨੇ ਦੋਵੇਂ ਸਕੇ ਭਰਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਚਲਦਿਆਂ ਹੀ ਏ. ਐੱਸ. ਆਈ. ਸੁੱਖਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਭਰਾਵਾਂ ਦੇ ਛੋਟੇ ਭਰਾ ਸਤਵੀਰ ਸ਼ਰਮਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ। ਅਚਾਨਕ ਵਾਪਰੀ ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ