ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ
Thursday, Mar 09, 2023 - 06:20 PM (IST)
ਪੱਟੀ (ਸੌਰਭ)- ਪੱਟੀ ਸ਼ਹਿਰ ਵਿਖੇ ਇਕ ਪਰਿਵਾਰ ਦੇ ਇਕਲੌਤਾਂ ਪੁੱਤਰ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸੂਚਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਰੂਪ ਸਿੰਘ (6) ਪੁੱਤਰ ਮਾਸਟਰ ਅਰਸ਼ਦੀਪ ਸਿੰਘ ਤਾਰਾ ਵਾਲਾ ਸਕੂਲ ਵਾਰਡ ਨੰ: 7 ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਵੇਲੇ ਇਹ ਘਟਨਾ ਵਾਪਰੀ ਨਵਰੂਪ ਸਿੰਘ ਉਸ ਸਮੇਂ ਘਰ ਵਿਚ ਇੱਕਲਾ ਸੀ। ਜਦੋਂ ਨਵਰੂਪ ਸਿੰਘ ਘਰ ਦੀ ਉਪਰ ਵਾਲੀ ਛੱਤ ਤੋਂ ਡੋਰ ਨੂੰ ਹੇਠਾਂ ਸੁੱਟਣ ਲੱਗਾ ਦਾ ਅਚਾਨਕ ਆਪਣਾ ਸੰਤੁਲਣ ਖੋ ਬੈਠਾ, ਜਿਸ ਕਰਕੇ ਉਹ ਛੱਤ ਤੋਂ ਸੜਕ 'ਤੇ ਡਿੱਗਾ ਪਿਆ।
ਇਹ ਵੀ ਪੜ੍ਹੋ- SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਕਮੇਟੀ ਸਬੰਧੀ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ
ਇਸ ਤੋਂ ਬਾਅਦ ਬੱਚੇ ਨੂੰ ਪਹਿਲਾਂ ਚੀਮਾ ਹਸਪਤਾਲ ਤੇ ਫਿਰ ਸੰਧੂ ਹਪਸਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਇਕਲੌਤਾਂ ਮੁੰਡਾ ਸੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਯੂ.ਕੇ.ਜੀ. ਦੇ ਪੇਪਰ ਦਿੱਤੇ ਸਨ। ਨਵਰੂਪ ਸਾਡੀ ਦੁਨੀਆ ਹੀ ਲੈ ਕੇ ਰੱਬ ਕੋਲ ਚਲਾ ਗਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪੱਟੀ ਸ਼ਹਿਰ 'ਚ ਸੋਗ ਦੀ ਲਹਿਰ ਦੋੜ ਪਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਜੀ-20 ਸਮਾਗਮਾਂ ਤੋਂ ਪਹਿਲਾਂ ਯੂਨੀਵਰਸਿਟੀ ਬਾਹਰ ਲਿਖੇ ਗਏ ਖਾਲਿਸਤਾਨ ਪੱਖੀ ਨਾਅਰੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।