ਦੀਵਾਲੀ ਵਾਲੀ ਰਾਤ ਮਜੀਠਾ ਤੋਂ ਆਈ ਬੁਰੀ ਖ਼ਬਰ, ਦੋਰਾਹਾ ਨਹਿਰ ’ਚ ਟ੍ਰੇਨਿੰਗ ਦੌਰਾਨ ਨਾਇਬ ਸੂਬੇਦਾਰ ਦੀ ਮੌਤ
Tuesday, Oct 25, 2022 - 11:26 AM (IST)
ਤਰਸਿੱਕਾ (ਤਰਸੇਮ) - ਦੀਵਾਲੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਹਲਕੇ ’ਚ ਰਹਿਣ ਵਾਲੇ ਇਕ ਨਾਇਬ ਸੂਬੇਦਾਰ ਦੀ ਦੋਰਾਹਾ ਨਹਿਰ ਵਿਚ ਟ੍ਰੇਨਿੰਗ ਦੌਰਾਨ ਮੌਤ ਹੋ ਜਾਣ ਦੀ ਦੁਖ਼ਦ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਿੰਡ ਸੈਦੋਲੇਹਲ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮਪਲ ਰਸ਼ਪਾਲ ਸਿੰਘ ਨਾਇਬ ਸੂਬੇਦਾਰ ਵਜੋਂ ਹੋਈ ਹੈ। ਨਾਇਕ ਸੂਬੇਦਾਰ ਦੀ ਮੌਤ ਕਾਰਨ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੀਵਾਲੀ ਦੇ ਮੌਕੇ ਪੁੱਤਰ ਦੀ ਮੌਤ ਦਾ ਪਤਾ ਲੱਗਣ ’ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ