ਕਰਜ਼ਾ ਚੁੱਕ ਕੇ ਅਮਰੀਕਾ ਗਏ ਸਹਿਜੋ ਮਾਜਰਾ ਦੇ ਕੇਹਰ ਸਿੰਘ ਦੀ ਅਚਾਨਕ ਮੌਤ

Tuesday, Dec 19, 2023 - 06:29 PM (IST)

ਕਰਜ਼ਾ ਚੁੱਕ ਕੇ ਅਮਰੀਕਾ ਗਏ ਸਹਿਜੋ ਮਾਜਰਾ ਦੇ ਕੇਹਰ ਸਿੰਘ ਦੀ ਅਚਾਨਕ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੇ ਨਿਵਾਸੀ ਕੇਹਰ ਸਿੰਘ (43) ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਹਰ ਸਿੰਘ ਕਰੀਬ 6 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਅਮਰੀਕਾ ਵਿਖੇ ਆਪਣੇ ਅਤੇ ਪਰਿਵਾਰ ਦੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਉੱਥੇ ਸ਼ਨੀਵਾਰ ਦੀ ਰਾਤ ਨੂੰ ਉਸ ਦੀ ਘਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਹਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ, ਸਾਊਥ ਲੇਕ ਤਾਹੋਏ ਵਿਖੇ ਰਹਿੰਦਾ ਸੀ ਅਤੇ ਉੱਥੇ ਇਕ ਰੈਸਟੋਰੈਂਟ ਵਿਚ ਨੌਕਰੀ ਕਰਦਾ ਸੀ। 

ਇਹ ਵੀ ਪੜ੍ਹੋ : ਲੰਡਨ ’ਚ ਲਾਪਤਾ ਹੋਏ ਜਲੰਧਰ ਦੇ ਗੁਰਸ਼ਮਨ ਸਿੰਘ ਦੀ ਮਿਲੀ ਲਾਸ਼, ਪਰਿਵਾਰ ’ਚ ਮਚਿਆ ਕੋਹਰਾਮ

ਬੀਤੇ ਸ਼ਨੀਵਾਰ ਜਦੋਂ ਉਹ ਕੰਮ ’ਤੇ ਨਾ ਆਇਆ ਤਾਂ ਉਸਦੇ ਸਾਥੀਆਂ ਨੇ ਘਰ ਆ ਕੇ ਦੇਖਿਆ ਤਾਂ ਉਹ ਮ੍ਰਿਤਕ ਹਾਲਤ ਵਿਚ ਪਿਆ ਸੀ ਅਤੇ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਮ੍ਰਿਤਕ ਕੇਹਰ ਸਿੰਘ ਦੀ ਪਤਨੀ ਤੇ ਉਸਦੇ 2 ਛੋਟੇ-ਛੋਟੇ ਬੱਚੇ ਪਿੰਡ ਸਹਿਜੋ ਮਾਜਰਾ ਵਿਖੇ ਹੀ ਰਹਿੰਦੇ ਹਨ ਅਤੇ ਉਸਦਾ ਪਿਤਾ ਸੁੱਚਾ ਸਿੰਘ ਇਕ ਕਿਸਾਨ ਹੈ। ਉਸਦੀ ਮੌਤ ਦੀ ਖ਼ਬਰ ਜਿਉਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਅਮਰੀਕਾ ਵਿਖੇ ਮ੍ਰਿਤਕ ਕੇਹਰ ਸਿੰਘ ਦੇ ਦੋਸਤਾਂ ਵਲੋਂ ਉਸਦੀ ਲਾਸ਼ ਪਿੰਡ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਲਗਾਉਣ ਜਾ ਰਹੀ ਇਹ ਵੱਡਾ ਪ੍ਰਾਜੈਕਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News