ਸੜਕ ਹਾਦਸੇ ਨੇ ਘਰ 'ਚ ਪੁਆਏ ਵੈਣ, 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
Tuesday, Oct 28, 2025 - 03:10 PM (IST)
ਕਾਦੀਆਂ (ਜ਼ੀਸ਼ਾਨ)– ਨਾਥਪੁਰ ਪਿੰਡ ਦੇ 17 ਸਾਲਾ ਵਿਲੀਅਮ ਮਸੀਹ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਨਿਆਂ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਵਿਲੀਅਮ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਨਾਲ ਨਾਲ ਇੱਕ ਰੈਸਟੋਰੈਂਟ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। 20 ਅਕਤੂਬਰ ਦੀ ਰਾਤ ਕਰੀਬ ਸਾਢੇ ਨੌਂ ਵਜੇ ਜਦੋਂ ਉਹ ਰੈਸਟੋਰੈਂਟ ਤੋਂ ਘਰ ਵੱਲ ਜਾ ਰਿਹਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਕਾਲੀ ਥਾਰ (ਨੰਬਰ PB06 BE 8855) ਨੇ ਉਸਨੂੰ ਟੱਕਰ ਮਾਰੀ। ਗੰਭੀਰ ਹਾਲਤ ਵਿੱਚ ਉਸਨੂੰ ਬਟਾਲਾ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ 24 ਅਕਤੂਬਰ ਨੂੰ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਹੁਣ ਫਿਰ ਤੋਂ ਚੱਲੇਗੀ ਇਹ ਐਕਸਪ੍ਰੈੱਸ
ਮ੍ਰਿਤਕ ਦੇ ਮਾਮੇ ਮਿੰਟੂ ਮਸੀਹ ਨੇ ਦੱਸਿਆ ਕਿ ਥਾਰ ਚਾਲਕ ਦੀ ਪਛਾਣ ਸਿਕੰਦਰ ਪ੍ਰਤਾਪ ਸਿੰਘ ਉਰਫ਼ ਐਸ.ਪੀ. ਨਿਵਾਸੀ ਡੱਲਾ ਵਜੋਂ ਹੋਈ ਹੈ, ਜੋ ਹਾਦਸੇ ਤੋਂ ਬਾਅਦ ਤੋਂ ਫਰਾਰ ਹੈ। ਕਾਦੀਆਂ ਪੁਲਸ ਨੇ ਇਸ ਮਾਮਲੇ ਸਬੰਧੀ ਧਾਰਾ 106 ਅਤੇ 281 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਠੰਡੀਆਂ ਹਵਾਵਾਂ ਨੇ ਦਿੱਤੀ ਦਸਤਕ, ਅਗਲੇ ਦਿਨਾਂ 'ਚ...
ਮਿੰਟੂ ਮਸੀਹ ਨੇ ਕਿਹਾ ਕਿ ਵਿਲੀਅਮ ਪੜ੍ਹਾਈ ਵਿੱਚ ਹੋਸ਼ਿਆਰ ਸੀ ਅਤੇ ਆਪਣੇ ਪਰਿਵਾਰ ਦੀ ਮਦਦ ਲਈ ਕੰਮ ਕਰਦਾ ਸੀ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਹ ਉਡਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
