ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ''ਚ ਆਉਣ ਨਾਲ ਮੌਤ
Tuesday, Mar 06, 2018 - 03:48 AM (IST)
ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਬੱਸ ਸਟੈਂਡ ਨੇੜੇ ਪੈਂਦੀ ਰੇਲਵੇ ਲਾਈਨ ਕੋਲ ਅੱਜ ਇਕ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਰੇਲਵੇ ਚੌਕੀ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਨੰਗਲ ਤੋਂ ਬਰੇਲੀ ਜਾਣ ਵਾਲੀ ਹਿਮਾਚਲ ਐਕਸਪ੍ਰੈੱਸ ਦੀ ਲਪੇਟ ਵਿਚ ਦੇਰ ਰਾਤ ਇਕ ਅਣਪਛਾਤਾ ਨੌਜਵਾਨ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 28 ਸਾਲ ਜਾਪਦੀ ਹੈ, ਕੇਸ ਰੱਖੇ ਹੋਏ, ਦਾੜ੍ਹੀ ਕੱਟੀ ਹੋਈ, ਕੱਦ 5 ਫੁੱਟ 7 ਇੰਚ ਅਤੇ ਰੰਗ ਸਾਫ ਹੈ। ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ।
