ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਿਤਾ ਨੇ ਕਿਹਾ ਕਿ ਮੇਰੀ ਪਤਨੀ ਨੇ ਆਸ਼ਿਕ ਨਾਲ ਮਿਲ ਮਰਵਾ ’ਤਾ ਪੁੱਤ

Sunday, Aug 20, 2023 - 06:39 PM (IST)

ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਿਤਾ ਨੇ ਕਿਹਾ ਕਿ ਮੇਰੀ ਪਤਨੀ ਨੇ ਆਸ਼ਿਕ ਨਾਲ ਮਿਲ ਮਰਵਾ ’ਤਾ ਪੁੱਤ

ਪਟਿਆਲਾ (ਕਵਲਜੀਤ ਕੰਬੋਜ) : ਪਟਿਆਲਾ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਘਟਨਾ ਪਟਿਆਲਾ ਦੇ ਗੁਰੂ ਨਾਨਕ ਨਗਰ ਦੀ ਹੈ, ਜਿੱਥੇ ਪਤੀ-ਪਤਨੀ ਦਾ ਤਲਾਕ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਉਹ ਦੋਵੇਂ ਵੱਖ ਰਹਿੰਦੇ ਸਨ। ਇਨ੍ਹਾਂ ਦੋਵਾਂ ਦੇ 2 ਬੱਚੇ ਹਨ ਇਕ ਕੁੜੀ ਅਤੇ ਇਕ ਮੁੰਡਾ ਜੋ ਆਪਣੀ ਮਾਂ ਕੋਲ ਰਹਿੰਦੇ ਸਨ। ਇਸ ਦੌਰਾਨ ਅਚਾਨਕ ਨੌਜਵਾਨ ਗਗਨਪ੍ਰੀਤ ਸਿੰਘ (24) ਦੀ ਮੌਤ ਹੋ ਗਈ ਜਿਸ ਦੀ ਸੂਚਨਾ ਮੁਹੱਲਾ ਨਿਵਾਸੀਆਂ ਨੇ ਮ੍ਰਿਤਕ ਗਗਨਪ੍ਰੀਤ ਸਿੰਘ ਦੇ ਪਿਤਾ ਨੂੰ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਮੇਰੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਮੇਰੀ ਪਤਨੀ ਨੇ ਉਸ ਵਿਅਕਤੀ ਨਾਲ ਮਿਲ ਕੇ ਮੇਰੇ ਪੁੱਤ ਨੂੰ ਮਰਵਾ ਦਿੱਤਾ ਹੈ ਜਦਕਿ ਹੁਣ ਝੂਠੀਆਂ ਕਹਾਣੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਕਤ ਨੇ ਦੱਸਿਆ ਕਿ ਉਸ ਦਾ ਪੁੱਤ ਡਿਲੀਵਰੀ ਦਾ ਕੰਮ ਕਰਦਾ ਸੀ। ਪੁਲਸ ਮੈਨੂੰ ਮੇਰੇ ਪੁੱਤ ਨਾਲ ਮਿਲਣ ਨਹੀਂ ਦੇ ਰਹੀ ਨਾ ਹੀ ਉਸ ਨੂੰ ਦੇਖਣ ਦੇ ਰਹੀ ਹੈ ਜਦਕਿ ਦੋਸ਼ੀਆਂ ਨੂੰ ਪੁਲਸ ਅੰਦਰ ਬਿਠਾ ਕੇ ਚਾਹ ਪਿਲਾ ਰਹੀ ਹੈ। ਸਾਨੂੰ ਇਨਸਾਫ ਦਿੱਤਾ ਜਾਵੇ। 

ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਕੈਨੇਡਾ ਭੇਜੀ ਨੌਜਵਾਨ ਧੀ ਦੀ ਘਰ ਆਈ ਲਾਸ਼, ਦੇਖ ਪਰਿਵਾਰ ’ਚ ਪੀਆ ਚੀਕ-ਚਿਹਾੜਾ

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤ ਦੇ ਕਾਤਲ ਨੂੰ ਸਜ਼ਾ ਦਿੱਤੀ ਜਾਵੇ। ਜਿਸ ਵਿਅਕਤੀ ਨਾਲ ਮੇਰੀ ਪਤਨੀ ਦੇ ਸਬੰਧ ਹਨ ਉਹ ਪਹਿਲਾਂ ਵੀ ਭਗੌੜਾ ਚੱਲ ਰਿਹਾ ਹੈ, ਉਸ ਉੱਪਰ ਕਈ ਮਾਮਲੇ ਦਰਜ ਹਨ। ਮੈਂ ਜਦੋਂ ਵੀ ਆਪਣੇ ਘਰ ਜਾਂਦਾ ਸੀ ਤਾਂ ਉਹ ਮੈਨੂੰ ਧਮਕਾ ਦਿੰਦੇ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਮੇਰੇ ਪੁੱਤ ਨੂੰ ਇਸ ਮਾਮਲੇ ਬਾਰੇ ਪਤਾ ਲੱਗ ਗਿਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਵੀ ਮਰਵਾ ਦਿੱਤਾ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਸ ਮਾਮਲੇ ਵਿਚ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਟਿਆਲਾ ’ਚ ਦਿਲ ਵਲੂੰਧਰਣ ਵਾਲੀ ਘਟਨਾ, 3 ਮਹੀਨਿਆਂ ਦੀ ਧੀ ਨੂੰ ਝਾੜੀਆਂ ’ਚ ਸੁੱਟ ਗਈ ਮਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News