ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਸੁਧਾਰ ਦੇ ਕਿਸਾਨ ਦੀ ਮੌਤ

Sunday, Mar 28, 2021 - 02:22 AM (IST)

ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਸੁਧਾਰ ਦੇ ਕਿਸਾਨ ਦੀ ਮੌਤ

ਗੁਰੂਸਰ ਸੁਧਾਰ,(ਰਵਿੰਦਰ)- ਪਿੰਡ ਸੁਧਾਰ (ਪੱਤੀ ਗਿੱਲ) ਦੇ ਇਕ ਬਜ਼ੁਰਗ ਕਿਸਾਨ ਕੁਲਵੰਤ ਸਿੰਘ (75) ਪੁੱਤਰ ਬਾਬੂ ਸਿੰਘ ਦੀ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਮੌਤ ਹੋ ਜਾਣ ਦਾ ਸਮਾਚਾਰ ਹੈ |
ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਵਿੱਢੇ ਸੰਘਰਸ਼ ’ਚ ਕੁਲਵੰਤ ਸਿੰਘ ਕਈ ਦਿਨ ਹਾਜ਼ਰੀ ਲਗਵਾਉਣ ਉਪਰੰਤ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ, ਜਿਸ ਦੌਰਾਨ ਉਹ ਬੀਮਾਰ ਹੋ ਗਿਆ ਅਤੇ ਉਸਦੀ ਅਚਾਨਕ ਮੌਤ ਹੋ ਗਈ |

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਥੇਦਾਰ ਇੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੁਲਵੰਤ ਸਿੰਘ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਸਰ ਫਿਕਰਮੰਦੀ ਜ਼ਾਹਿਰ ਕਰਦਾ ਰਹਿੰਦਾ ਸੀ |


author

Bharat Thapa

Content Editor

Related News