ਭਿਆਨਕ ਹਾਦਸੇ ’ਚ ਪੰਜਾਬ ਪੁਲਸ ਦੇ ਜਵਾਨ ਦੀ ਮੌਤ, ਕਾਰ ’ਚ ਬੁਰੀ ਤਰ੍ਹਾਂ ਫਸ ਗਈ ਲਾਸ਼

Friday, Nov 03, 2023 - 06:16 PM (IST)

ਭਿਆਨਕ ਹਾਦਸੇ ’ਚ ਪੰਜਾਬ ਪੁਲਸ ਦੇ ਜਵਾਨ ਦੀ ਮੌਤ, ਕਾਰ ’ਚ ਬੁਰੀ ਤਰ੍ਹਾਂ ਫਸ ਗਈ ਲਾਸ਼

ਗੜ੍ਹਸ਼ੰਕਰ (ਸੰਜੀਵ) : ਬੀਤੀ ਰਾਤ ਗੜ੍ਹਸ਼ੰਕਰ-ਬੰਗਾ ਰੋਡ ’ਤੇ ਪਿੰਡ ਫਤਿਹਪੁਰ ਕਲਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਮੱਟ ਜੀ ਨੇੜੇ ਇਕ ਅਲਟੋ ਕਾਰ ਨੰਬਰ ਪੀ.ਬੀ. 07 ਬੀਐੱਮ. 8406 ਦੇ ਸਫੈਦੇ ਦੇ ਦਰੱਖਤ ਵਿਚ ਟਕਰਾਉਣ ਨਾਲ ਕਾਰ ਚਾਲਕ ਪੁਲਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਕਾਰ ਪਲਟਣ ਕਾਰਨ ਅੰਦਰ ਬੁਰੀ ਤਰ੍ਹਾਂ ਫਸੇ ਚਾਲਕ ਨੌਜਵਾਨ ਨੂੰ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ ਸੀ ਜਿਸਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (37) ਪੁੱਤਰ ਅਮਰੀਕ ਸਿੰਘ ਵਾਸੀ ਕੋਟ ਰਾਮ ਦਾਸ, ਚੌਗਿਟੀ, ਜਲੰਧਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਬਠਿੰਡਾ ’ਚ ਹੋਏ ਢਾਬਾ ਮਾਲਕ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਜਾਂਚ ’ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

ਮ੍ਰਿਤਕ ਕੋਲੋਂ ਮਿਲੇ ਸ਼ਨਾਖਤੀ ਕਾਰਡ ਅਨੁਸਾਰ ਸੰਦੀਪ ਸਿੰਘ ਪੀ.ਏ.ਪੀ. ਵਿਚ ਜਲੰਧਰ ਵਿਖੇ ਕਾਂਸਟੇਬਲ ਵਜੋਂ ਤਾਇਨਾਤ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੰਦੀਪ ਸਿੰਘ ਕਾਰ ਲੈ ਕੇ ਗੜ੍ਹਸ਼ੰਕਰ ਤੋਂ ਜਲੰਧਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਕਤ ਸਥਾਨ ’ਤੇ ਪੁੱਜਾ ਤਾਂ ਇਹ ਹਾਦਸਾ ਵਾਪਰ ਗਿਆ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਪਰਮਜੀਤ ਸਿੰਘ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਾਰ ’ਚੋਂ ਕਢਵਾਉਣ ਉਪਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਅਗਲੇਰੀ ਕਾਰਵਾਈ ਲਈ ਰਖਵਾਇਆ ਗਿਆ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਬਿੰਦਰੂ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ’ਚ ਨਵਾਂ ਮੋੜ, ਹਰਿਆਣਾ ਜੇਲ੍ਹ ਪਹੁੰਚੀ ਪੰਜਾਬ ਪੁਲਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News