ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Monday, Mar 12, 2018 - 01:43 AM (IST)

ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਮਾਲੇਰਕੋਟਲਾ, (ਸ਼ਹਾਬੂਦੀਨ, ਜ਼ਹੂਰ)— ਐਤਵਾਰ ਸਵੇਰੇ ਆਦਮਪਾਲ ਪਿੰਡ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜੇ ਰੇਲਵੇ ਪੁਲਸ ਚੌਕੀ ਮਾਲੇਰਕੋਟਲਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਪੂਰ ਤੋਂ ਜੰਮੂ ਤਵੀ ਜਾਣ ਵਾਲੀ ਟਰੇਨ ਨੰਬਰ 19803 ਅੱਜ ਸਵੇਰੇ 6 ਵਜੇ ਦੇ ਕਰੀਬ ਧੂਰੀ ਵੱਲ ਤੋਂ ਆਉਂਦੇ ਹੋਏ ਜਦੋਂ ਆਦਮਪਾਲ ਪਿੰਡ ਨੇੜਲੇ ਰੇਲਵੇ ਫਾਟਕਾਂ ਨੇੜੇ ਪੁੱਜੀ ਤਾਂ ਇਕ ਅਣਪਛਾਤਾ ਵਿਅਕਤੀ ਲਾਈਨ ਪਾਰ ਕਰਦੇ ਹੋਏ ਅਚਾਨਕ ਇਸ ਤੇਜ਼ ਰਫਤਾਰ ਟਰੇਨ ਦੀ ਲਪੇਟ 'ਚ ਆ ਗਿਆ।   ਵਿਅਕਤੀ ਦਾ ਸਰੀਰ ਜਿਥੇ ਬੁਰੀ ਤਰ੍ਹਾਂ ਕੱਟਿਆ ਗਿਆ, ਉਥੇ ਉਸ ਦੀ ਖੋਪੜੀ ਚਕਨਾਚੂਰ ਹੋ ਗਈ। ਚੌਕੀ ਇੰਚਾਰਜ ਕਰਮਜੀਤ ਸਿੰਘ ਦੇ ਦੱਸਣ ਅਨੁਸਾਰ 35-40 ਸਾਲ ਦੀ ਉਮਰ ਦੇ ਜਾਪਦੇ ਇਸ ਮ੍ਰਿਤਕ ਅਣਪਛਾਤੇ ਵਿਅਕਤੀ ਦੇ ਸਰੀਰ 'ਤੇ ਸਫੈਦ ਕਮੀਜ਼, ਗ੍ਰੇਅ ਪੈਂਟ ਤੇ ਪੈਰਾਂ 'ਚ ਕੈਂਚੀ ਦੀਆਂ ਚੱਪਲਾਂ ਪਾਈਆਂ ਹੋਣ ਤੋਂ ਇਲਾਵਾ ਵਾਲ ਦਾੜ੍ਹੀ ਕੱਟੀ ਹੋਈ ਹੈ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਮੋਰਚਰੀ 'ਚ ਰੱਖਿਆ ਗਿਆ ਹੈ।


Related News