ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ
Tuesday, Jul 24, 2018 - 01:02 AM (IST)
ਨੰਗਲ, (ਗੁਰਭਾਗ)- ਪਿੰਡ ਜਿੰਦਵਡ਼ੀ ਵਿਖੇ ਰੇਲ ਗੱਡੀ ਹੇਠ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਸ੍ਰੀ ਅਨੰਦਪੁਰ ਸਾਹਿਬ ਤੋਂ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਤਡ਼ਕਸਾਰ ਪਿੰਡ ਜਿੰਦਵਡ਼ੀ ਦੇ ਫਾਟਕ ਨੰ. 93/8/9 ’ਤੇ ਇਕ ਵਿਅਕਤੀ ਰੇਲ ਗੱਡੀ ਹੇਠਾਂ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਮੰਡਲ ਪੁੱਤਰ ਰਾਮਦਾਸ ਮੰਡਲ, ਪਿੰਡ ਗੋਪਾਲੀ ਚੱਕ ਜਿਲਾ ਭਾਗਲਪੁਰ (ਬਿਹਾਰ) ਵਜੋਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਗਿਆ। ਜੀ.ਆਰ.ਪੀ. ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
