ਛੱਪੜ ''ਚ ਡੁੱਬਣ ਨਾਲ ਵਿਅਕਤੀ ਦੀ ਮੌਤ
Tuesday, Aug 15, 2017 - 02:50 AM (IST)

ਹੁਸ਼ਿਆਰਪੁਰ, (ਅਸ਼ਵਨੀ)- ਮੁਹੱਲਾ ਪਿੱਪਲਾਂਵਾਲਾ ਸਥਿਤ ਛੱਪੜ 'ਚ ਡਿੱਗਣ ਨਾਲ ਇਕ ਵਿਅਕਤੀ ਸਰਵਣ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੱਪਲਾਂਵਾਲਾ ਦੀ ਮੌਤ ਹੋ ਗਈ। ਥਾਣਾ ਮਾਡਲ ਟਾਊਨ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ।
ਲਗਭਗ 70 ਸਾਲਾ ਸਰਵਣ ਸਿੰਘ ਦੇ ਪਰਿਵਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਸਰਵਣ ਸਿੰਘ ਦੀਆਂ
ਅੱਖਾਂ ਦੀ ਰੌਸ਼ਨੀ ਘੱਟ ਸੀ। 12 ਅਗਸਤ ਨੂੰ ਸ਼ਾਮੀਂ ਉਹ ਘਰੋਂ ਛੱਪੜ ਵੱਲ ਗਿਆ ਸੀ, ਜਿੱਥੇ ਪੈਰ ਫਿਸਲਣ ਨਾਲ ਉਹ ਛੱਪੜ 'ਚ ਡੁੱਬ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਸੀ. ਆਰ. ਪੀ. ਸੀ. ਦੀ ਧਾਰਾ 174 ਅਧੀਨ ਪੰਚਨਾਮਾ ਤਿਆਰ ਕਰ ਕੇ ਮਾਮਲਾ ਨਿਪਟਾ ਦਿੱਤਾ ਹੈ।