ਅਣਢਕੀ ਚਟਣੀ ਖਾਣ ਨਾਲ ਪ੍ਰਵਾਸੀ ਨਾਬਾਲਗ ਲੜਕੀ ਦੀ ਮੌਤ
Thursday, Feb 08, 2018 - 04:39 PM (IST)

ਬਨੂੜ (ਗੁਰਪਾਲ)-ਆਲੂ ਤੇ ਪਿਆਜ਼ ਦੀ ਬਣਾਈ ਗਈ ਅਣਢਕੀ ਚਟਣੀ ਨਾਲ ਰੋਟੀ ਖਾਣ ਨਾਲ ਇਕ 14 ਸਾਲਾਂ ਪ੍ਰਵਾਸੀ ਨਾਬਾਲਗ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੌਲਦਾਰ ਮਹਿੰਦਰ ਧੋਨੀ ਨੇ ਦੱਸਿਆ ਕਿ ਬਿਹਾਰ ਦੇ ਜ਼ਿਲਾ ਬੰਦਾਯੂ ਦਾ ਵਸਨੀਕ ਬਨੂੜ ਦੇ ਵਾਰਡ ਨੰ. 12 ਅਧੀਨ ਪੈਂਦੇ ਪਿੰਡ ਬਾਂਡਿਆਂ ਬਸੀ ਵਿਖੇ ਰਹਿੰਦਾ ਸੀ। ਬੀਤੇ ਦਿਨੀਂ ਉਸ ਦੀ 14 ਸਾਲਾ ਨਾਬਾਲਗ ਲੜਕੀ ਜੋਤੀ ਨੇ ਆਲੂ ਤੇ ਪਿਆਜ਼ ਦੀ ਬਣਾਈ ਗਈ ਚਟਣੀ ਨਾਲ ਰੋਟੀ ਖਾਦੀ ਤਾਂ ਅਚਾਨਕ ਉਸ ਦੀ ਤਬੀਅਤ ਖਰਾਬ ਹੋਈ ਤੇ ਉਸ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਹੌਲਦਾਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਮ੍ਰਿਤਕ ਨਾਬਾਲਗ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।