ਪੱਠੇ ਕੁਤਰਨ ਸਮੇਂ ਮਸ਼ੀਨ ''ਚ ਹੱਥ ਆਉਣ ਨਾਲ ਮੌਤ
Monday, Oct 30, 2017 - 03:07 AM (IST)
ਹੁਸ਼ਿਆਰਪੁਰ, (ਅਸ਼ਵਨੀ)- ਮੇਹਟੀਆਣਾ ਦੇ ਨਜ਼ਦੀਕੀ ਪਿੰਡ ਅੱਤੋਵਾਲ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਪੱਠੇ ਕੁਤਰਨ ਵਾਲੀ ਮਸ਼ੀਨ 'ਚ ਹੱਥ ਆਉਣ ਨਾਲ ਮੌਤ ਹੋ ਗਈ। ਵਜਿੰਦਰ ਸਿੰਘ ਪੁੱਤਰ ਚੰਦਰਵਾਲ ਵਾਸੀ ਪਿੰਡ ਸਾਦਕਪੁਰ ਥਾਣਾ ਬਲਾਰੀ ਜ਼ਿਲਾ ਮੁਬਾਰਕਬਾਦ ਉੱਤਰ ਪ੍ਰਦੇਸ਼ ਨੇ ਪੁਲਸ ਕੋਲ ਦਿੱਤੇ ਬਿਆਨ 'ਚ ਕਿਹਾ ਕਿ 50 ਸਾਲਾ ਚੰਦਰ ਪਾਲ ਅੱਤੋਵਾਲ ਮਸ਼ੀਨ ਨਾਲ ਚਾਰਾ ਬਣਾ ਰਿਹਾ ਸੀ ਤਾਂ ਉਸ ਦਾ ਹੱਥ ਮਸ਼ੀਨ 'ਚ ਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਥਾਣਾ ਮੇਹਟੀਆਣਾ ਦੀ ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੰਚਨਾਮਾ ਤਿਆਰ ਕਰ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ।
