ਦੋਸਤਾਂ ਨਾਲ ਯੂਨੀਵਰਸਿਟੀ ਤੋਂ ਵਾਪਸ ਪਰਤ ਰਿਹਾ ਸੀ ਵਿਦਿਆਰਥੀ, ਹੋਇਆ ਕੁਝ ਅਜਿਹਾ ਕਿ ਪਲਾਂ ''ਚ ਨਿਕਲ ਗਈ ਜਾਨ
Monday, Sep 18, 2017 - 12:17 PM (IST)
ਬਨੂੜ (ਗੁਰਪਾਲ) — ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦੁਰ ਮਾਰਗ 'ਤੇ ਸਥਿਤ ਪਿੰਡ ਦੌੜੀ ਦੇ ਨੇੜੇ ਲੱਕੀ ਢਾਬੇ ਦੇ ਕੋਲ ਹੋਏ ਸੜਕ ਹਾਦਸੇ 'ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦ ਕਿ 4 ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 37 ਦਾ ਨਿਵਾਸੀ ਨਿਖਲ ਸ਼ਰਮਾ ਆਪਣੇ ਦੋਸਤਾਂ ਦੇ ਨਾਲ ਕਾਰ ਤੋਂ ਬਨੂੜ ਦੇ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ 'ਚ ਆ ਰਿਹਾ ਸੀ। ਜਦ ਉਹ ਬਾਬਾ ਬੰਦਾ ਸਿੰਘ ਬਹਾਦੁਰ ਮਾਰਗ 'ਤੇ ਪੈਂਦੇ ਪਿੰਡ ਦੌੜੀ ਦੇ ਨੇੜੇ ਸਥਿਤ ਲੱਕੀ ਢਾਬੇ ਦੇ ਨੇੜੇ ਪਹੁੰਚੇ ਤਾਂ ਕਾਰ ਦਾ ਅਗਲਾ ਟਾਇਰ ਅਚਾਨਕ ਨਿਕਲ ਗਿਆ, ਜਿਸ ਕਾਰਨ ਕਾਰ ਖਦਾਨਾਂ 'ਚ ਪਲਟ ਗਈ ਤੇ ਕਾਰ 'ਚ ਸਵਾਰ 2 ਵਿਦਿਆਰਥੀ ਤੇ 3 ਵਿਦਿਆਰਥਣਾਂ ਜ਼ਖਮੀ ਹੋ ਗਈ।
