ਡੇਂਗੂ ਪਾਜ਼ੇਟਿਵ ਔਰਤ ਦੀ ਇਲਾਜ ਦੌਰਾਨ ਮੌਤ

10/08/2017 5:19:31 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੇ ਮੁਹੱਲਾ ਪ੍ਰੀਤ ਨਗਰ ਨਿਵਾਸੀ ਸ਼ੱਕੀ ਡੇਂਗੂ ਪ੍ਰਭਾਵਿਤ ਔਰਤ ਦੀ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਮ੍ਰਿਤਕ ਔਰਤ ਦੇ ਇਕ ਰਿਸ਼ਤੇਦਾਰ ਦੇ ਦੱਸਿਆ ਕਿ ਮਮਤਾ (41) ਪਤਨੀ ਸੰਜੀਵ ਕੁਮਾਰ ਨਿਵਾਸੀ ਮੁਹੱਲਾ ਪ੍ਰੀਤ ਨਗਰ ਗਲੀ ਨੰਬਰ 1 ਨੂੰ ਦੋ ਦਿਨ ਪਹਿਲਾਂ ਬੁਖਾਰ ਹੋਣ ਦੇ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਦੋਂ ਮ੍ਰਿਤਕ ਮਹਿਲਾ ਦੇ ਖੂਨ ਦੀ ਲੈਬ 'ਚ ਜਾਂਚ ਕੀਤੀ ਗਈ ਤਾਂ ਰਿਪੋਰਟ 'ਚ ਡੇਂਗੂ ਪਾਜ਼ੇਟਿਵ ਪਾਇਆ ਗਿਆ ਤੇ ਖੂਨ 'ਚ ਪਲੇਟਲੈਟਸ ਦੀ ਕਮੀ ਸੀ। ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਔਰਤ ਨੂੰ ਕੈਂਸਰ ਹੋਣ ਦੇ ਕਾਰਨ ਉਸਦਾ ਇਲਾਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ 'ਚ ਚਲ ਰਿਹਾ ਸੀ। ਜਿਸ 'ਤੇ ਉਸ ਦੇ ਇਲਾਜ ਲਈ ਅੰਮ੍ਰਿਤਸਰ ਲੈ ਜਾਇਆ ਗਿਆ, ਜਿਥੇ ਉਸਦੀ ਬੀਤੇ ਦਿਨ ਮੌਤ ਹੋ ਗਈ।


Related News