ਰੇਲਗੱਡੀ ਦੀ ਲਪੇਟ ''ਚ ਆਉਣ ਨਾਲ ਮੌਤ
Tuesday, Dec 12, 2017 - 07:52 AM (IST)

ਪਠਾਨਕੋਟ, (ਸ਼ਾਰਦਾ)- ਜੀ. ਆਰ. ਪੀ. ਨੇ ਰੇਲਗੱਡੀ ਦੀ ਲਪੇਟ 'ਚ ਆਏ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਭੜੋਲੀ ਤੇ ਸਰਨਾ 'ਚ ਆਉਂਦੇ ਪਿੰਡ ਦਾਰਾ ਸਲਾਮ 'ਚ ਟਰੈਕ 'ਤੇ ਪਈ ਲਾਸ਼ ਨੂੰ ਪਿੰਡਵਾਸੀਆਂ ਨੇ ਦੇਖਿਆ ਤਾਂ ਇਸ ਦੀ ਸੂਚਨਾ ਰੇਲਵੇ ਪੁਲਸ ਨੂੰ ਦਿੱਤੀ। ਲਾਸ਼ ਦੀ ਪਛਾਣ ਕਰਨ ਲਈ ਸਿਵਲ ਹਸਪਤਾਲ ਵਿਖੇ ਲਾਸ਼ ਘਰ 'ਚ ਰੱਖੀ ਗਈ ਹੈ।