ਝੋਨਾ ਲਾਉਣ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
06/27/2017 12:54:14 AM
ਸ੍ਰੀ ਮੁਕਤਸਰ ਸਾਹਿਬ, (ਖੁਰਾਣਾ)- ਪਿੰਡ ਗੁਰੂਸਰ ਵਿਖੇ ਝੋਨਾ ਲਾਉਣ ਗਏ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਕਿਸਾਨ ਦੇ ਖੇਤਾਂ 'ਚ ਸਵੇਰੇ ਝੋਨਾ ਲਾਉਣ ਗਏ ਸੀ ਤੇ ਜਦ ਲਵਪ੍ਰੀਤ ਸਿੰਘ (17) ਖੇਤ 'ਚੋਂ ਲੰਘ ਰਿਹਾ ਸੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਸ ਨੇ ਡਿੱਗਣ ਤੋਂ ਬਚਣ ਲਈ (ਮੋਟਰ 'ਤੇ ਲੱਗੇ) ਟਰਾਂਸਫਾਰਮਰ ਨੂੰ ਹੱਥ ਪਾ ਲਿਆ, ਜਿਸ 'ਚ ਕਰੰਟ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।