ਹੌਜ਼ ''ਚ ਡੁੱਬਣ ਨਾਲ ਮਾਸੂਮ ਬੱਚੇ ਦੀ ਮੌਤ

Tuesday, May 08, 2018 - 12:33 AM (IST)

ਹੌਜ਼ ''ਚ ਡੁੱਬਣ ਨਾਲ ਮਾਸੂਮ ਬੱਚੇ ਦੀ ਮੌਤ

ਸਮਾਣਾ(ਦਰਦ)-ਪਿੰਡ ਨਿਜ਼ਾਮਨੀਵਾਲਾ ਦੇ ਡੇਰੇ ਵਿਚ ਸਥਿਤ ਇਕ ਘਰ ਵਿਚ ਬਣੇ ਹੌਜ਼ ਵਿਚ ਢਾਈ ਸਾਲਾ ਮਾਸੂਮ ਦੇ ਡੁੱਬ ਜਾਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਵਿਚ ਮ੍ਰਿਤਕ ਸਿਮਰਦੀਪ ਪੁੱਤਰ ਸੰਦੀਪ ਸਿੰਘ ਨਿਵਾਸੀ ਨਿਜ਼ਾਮਨੀਵਾਲਾ ਦੇ ਚਾਚਾ ਰਾਜਬੀਰ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਬਾਅਦ ਘਰ ਵਿਚ ਖੇਡਦੇ ਸਮੇਂ ਉਹ ਉਥੇ ਬਣੇ ਪਾਣੀ ਦੇ ਹੌਜ਼ ਵਿਚ ਜਾ ਡਿੱਗਾ। ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਪਾਣੀ ਵਿਚ ਡੁੱਬ ਚੁੱਕਾ ਸੀ। ਬੱਚੇ ਨੂੰ ਹੌਜ਼ ਵਿਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
 


Related News