ਆਵਾਰਾ ਪਸ਼ੂਆਂ ਨੇ ਲਈ ਔਰਤ ਦੀ ਜਾਨ

Saturday, Apr 28, 2018 - 02:45 AM (IST)

ਆਵਾਰਾ ਪਸ਼ੂਆਂ ਨੇ ਲਈ ਔਰਤ ਦੀ ਜਾਨ

ਬਰੇਟਾ(ਸਿੰਗਲਾ)-ਆਵਾਰਾ ਪਸ਼ੂਆਂ ਦੀ ਫੇਟ ਲੱਗਣ ਨਾਲ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜੋਤੀ ਰਾਣੀ (47) ਪਤਨੀ ਰਾਜਿੰਦਰ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਬਰੇਟਾ ਵਿਖੇ ਆਪਣੀ ਭੈਣ ਨਾਲ ਸਵੇਰ ਦੀ ਸੈਰ ਕਰਨ ਲਈ ਜਾ ਰਹੀ ਸੀ, ਪਸ਼ੂ ਮੇਲੇ ਲਾਗੇ ਆਵਾਰਾ ਪਸ਼ੂਆਂ ਵੱਲੋਂ ਫੇਟ ਮਾਰੇ ਜਾਣ 'ਤੇ ਉਸ ਦਾ ਸਿਰ ਜ਼ਮੀਨ ਨਾਲ ਟਕਰਾ ਗਿਆ ਤੇ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਪਤਾ ਲੱਗਣ 'ਤੇ ਘਟਨਾ ਸਥਾਨ 'ਤੇ ਰਿਸ਼ਤੇਦਾਰ ਤੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਮ੍ਰਿਤਕਾ ਦੇ ਜੀਜੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦੀ ਸਾਲੀ ਜੋਤੀ ਰਾਣੀ ਆਪਣੀਆਂ ਭੈਣਾਂ ਨੂੰ ਮਿਲਣ ਲਈ ਆਈ ਹੋਈ ਸੀ ਤੇ ਅੱਜ ਸਵੇਰੇ ਆਵਾਰਾ ਪਸ਼ੂਆਂ ਵੱਲੋਂ ਫੇਟ ਮਾਰੇ ਜਾਣ 'ਤੇ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੇ ਮ੍ਰਿਤਕਾ ਦੇ ਭਰਾ ਤਰਸੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦਾ ਸਸਕਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ। ਮ੍ਰਿਤਕਾ ਆਪਣੇ ਪਿੱਛੇ ਜੀਵਨ ਸਾਥੀ ਤੋਂ ਇਲਾਵਾ ਇਕ ਪੰਜ ਸਾਲ ਦੀ ਲੜਕੀ ਛੱਡ ਗਈ ਹੈ।


Related News