ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
Thursday, Apr 12, 2018 - 07:03 AM (IST)

ਲੋਹੀਆਂ ਖਾਸ(ਮਨਜੀਤ)-ਅੱਜ ਸਵੇਰੇ ਗਊਸ਼ਾਲਾ ਰੋਡ 'ਤੇ ਪੈਂਦੀ ਰੇਲਵੇ ਕਰਾਸਿੰਗ ਨੇੜੇ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਲੋਹੀਆਂ ਰੇਲਵੇ ਸਟੇਸ਼ਨ ਦੇ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਲੋਹੀਆਂ ਤੋਂ ਲੁਧਿਆਣੇ ਲਈ ਰਵਾਨਾ ਹੋਣ ਤੋਂ 15 ਕੁ ਮਿੰਟਾਂ ਬਾਅਦ ਸੂਚਨਾ ਮਿਲੀ ਕਿ ਗਊਸ਼ਾਲਾ ਰੋਡ ਨੇੜੇ ਰੇਲਵੇ ਲਾਈਨ 'ਤੇ ਇਕ ਵਿਅਕਤੀ ਗੱਡੀ ਹੇਠਾਂ ਆ ਗਿਆ ਹੈ। ਐੱਚ. ਸੀ. ਸੰਜੀਵ ਕੁਮਾਰ ਤੇ ਐੱਚ. ਸੀ. ਸੋਹਣ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਰੌਣਕੀ ਰਾਮ ਪੁੱਤਰ ਚੰਨਣ ਰਾਮ ਵਾਸੀ ਵਾਰਡ ਨੰਬਰ 5 ਲੋਹੀਆਂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।