ਡਲਿਵਰੀ ਦੌਰਾਨ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਡਾਕਟਰ ''ਤੇ ਦੋਸ਼

Tuesday, Mar 13, 2018 - 02:11 AM (IST)

ਡਲਿਵਰੀ ਦੌਰਾਨ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਡਾਕਟਰ ''ਤੇ ਦੋਸ਼

ਫਾਜ਼ਿਲਕਾ(ਲੀਲਾਧਰ, ਨਾਗਪਾਲ)—ਸਿਵਲ ਹਸਪਤਾਲ ਵਿਚ ਅੱਜ ਸਵੇਰੇ ਇਕ ਔਰਤ ਦੀ ਡਲਿਵਰੀ ਦੇ ਸਮੇਂ ਬੱਚੇ ਦੀ ਮੌਤ ਹੋ ਜਾਣ 'ਤੇ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਵੱਲੋਂ ਡਲਿਵਰੀ ਦੇ ਸਮੇਂ ਉਚਿਤ ਦੇਖਭਾਲ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਸਥਾਨਕ ਸਿਵਲ ਹਸਪਤਾਲ ਵਿਚ ਗਰਭਵਤੀ ਔਰਤ ਪਰਮਜੀਤ ਕੌਰ ਵਾਸੀ ਪਿੰਡ ਸਾਬੂਆਣਾ ਦੇ ਪਤੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲਾਂ ਇਕ ਧੀ ਅਤੇ ਇਕ ਪੁੱਤਰ ਦੋ ਬੱਚੇ ਸਨ, ਜਿਨ੍ਹਾਂ 'ਚੋਂ ਪੁੱਤਰ ਦੀ ਮੌਤ ਹੋ ਗਈ ਸੀ। ਹੁਣ ਉਸ ਦੀ ਪਤਨੀ ਫਿਰ ਤੋਂ ਗਰਭਵਤੀ ਸੀ। ਬੀਤੀ ਰਾਤ ਉਸ ਨੇ ਆਪਣੀ ਪਤਨੀ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਡਲਿਵਰੀ ਲਈ ਲਿਜਾਣ ਸਬੰਧੀ 108 ਨੰਬਰ ਐਂਬੂਲੈਂਸ 'ਤੇ ਫੋਨ ਕੀਤਾ ਪਰ ਨੰਬਰ ਬਿਜ਼ੀ ਆਉਣ ਲੱਗਾ, ਜਿਸ 'ਤੇ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਨੂੰ ਮੋਟਰਸਾਈਕਲ 'ਤੇ ਡਲਿਵਰੀ ਲਈ ਲੈ ਕੇ ਆ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨੂੰ ਐਂਬੂਲੈਂਸ ਮਿਲੀ ਅਤੇ ਉਹ ਡਲਿਵਰੀ ਲਈ ਰਾਤ ਲਗਭਗ 12.15 ਵਜੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਪਹੁੰਚੇ, ਜਿਥੇ ਹਾਜ਼ਰ ਡਾਕਟਰ ਅਤੇ ਕੁਝ ਹੋਰ ਨਰਸਾਂ ਨੇ ਉਸ ਦੀ ਪਤਨੀ ਨੂੰ ਡਲਿਵਰੀ ਲਈ ਦਾਖਲ ਕਰਵਾਇਆ ਤੇ ਕੁਝ ਇੰਜੈਕਸ਼ਨ ਵੀ ਲਾਏ। 
ਉਸ ਨੇ ਕਿਹਾ ਕਿ ਉਕਤ ਡਾਕਟਰਾਂ ਨੇ ਪਹਿਲਾਂ ਉਨ੍ਹਾਂ ਨੂੰ ਡਲਿਵਰੀ ਵਿਚ ਦੋ ਤੋਂ ਢਾਈ ਘੰਟੇ ਲੱਗਣ ਦੀ ਗੱਲ ਕਹੀ ਅਤੇ ਡਲਿਵਰੀ ਲਈ ਉਸ ਦੀ ਪਤਨੀ ਨਾਲ ਕਾਫੀ ਜ਼ਬਰਦਸਤੀ ਵੀ ਕੀਤੀ। ਇਸ ਤੋਂ ਬਾਅਦ ਸਵੇਰੇ ਲਗਭਗ 8 ਵਜੇ ਉਸ ਦੀ ਪਤਨੀ ਦੇ ਲੜਕਾ ਹੋਇਆ, ਜੋ ਮ੍ਰਿਤਕ ਸੀ। ਕ੍ਰਿਸ਼ਨ ਕੁਮਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਲੜਕੇ ਦੀ ਮੌਤ ਡਾਕਟਰਾਂ ਅਤੇ ਨਰਸਾਂ ਵੱਲੋਂ ਜ਼ਬਰਦਸਤੀ ਤੇ ਗਰਭਵਤੀ ਔਰਤ ਦੀ ਪੂਰੀ ਦੇਖਭਾਲ ਨਾ ਕਰਨ ਕਾਰਨ ਹੋਈ ਹੈ। 


Related News