ਪਿੰਡ ਬਖਤਗੜ੍ਹ ਵਿਖੇ ਡੇਰਾ ਮੁਖੀ ਦੀ ਭੇਤਭਰੇ ਹਾਲਾਤ ''ਚ ਮੌਤ

Wednesday, Dec 06, 2017 - 06:39 AM (IST)

ਪਿੰਡ ਬਖਤਗੜ੍ਹ ਵਿਖੇ ਡੇਰਾ ਮੁਖੀ ਦੀ ਭੇਤਭਰੇ ਹਾਲਾਤ ''ਚ ਮੌਤ

ਸ਼ਹਿਣਾ(ਸਿੰਗਲਾ)- ਪਿੰਡ ਬਖਤਗੜ੍ਹ ਵਿਖੇ ਇਕ ਡੇਰਾ ਮੁਖੀ ਦੀ ਭੇਤਭਰੇ ਹਾਲਾਤ ਵਿਚ ਲਾਸ਼ ਚੁਬਾਰੇ ਵਿਚ ਲਟਕਦੀ ਮਿਲੀ ਹੈ। ਜਾਣਕਾਰੀ ਅਨੁਸਾਰ ਡੇਰਾ ਮੁਖੀ ਬਾਬਾ ਵਾਸੂਦੇਵ (32) ਪਿੰਡ ਵਿਧਾਤੇ ਦੇ ਜੰਮਪਲ ਸਨ ਅਤੇ ਉਨ੍ਹਾਂ ਨੂੰ ਪਿੰਡ ਬਖਤਗੜ੍ਹ ਵਿਖੇ ਕੈਰੇ ਰੋਡ 'ਤੇ ਸਥਿਤ ਡੇਰਾ ਬਾਬਾ ਗੋਬਿੰਦ ਦਾਸ ਬੀੜ ਵਾਲਾ ਵਿਖੇ ਗੱਦੀ ਮਿਲੀ ਹੋਈ ਸੀ। ਉਹ ਪਿਛਲੇ 15 ਸਾਲਾਂ ਤੋਂ ਉਕਤ ਡੇਰੇ 'ਚ ਰਹਿ ਰਹੇ ਸਨ। ਅੱਜ ਦੁਪਹਿਰ ਸਮੇਂ ਜਦੋਂ ਕਾਫ਼ੀ ਗਿਣਤੀ ਵਿਚ ਸੰਗਤ ਡੇਰੇ ਵਿਚ ਆਈ ਹੋਈ ਸੀ ਤਾਂ ਕਾਫ਼ੀ ਸਮਾਂ ਬਾਬਾ ਵਾਸੂਦੇਵ ਡੇਰੇ ਦੇ ਚੁਬਾਰੇ ਤੋਂ ਹੇਠਾਂ ਨਹੀਂ ਆਏ। ਡੇਰੇ ਦੇ ਗੁਆਂਢ ਵਿਚ ਰਹਿੰਦੇ ਪਰਿਵਾਰ ਨੇ ਆ ਕੇ ਦੇਖਿਆ ਤਾਂ ਚੁਬਾਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਦ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਬਾਬਾ ਵਾਸੂਦੇਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਏ.ਐੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਨਿਰਮਲੇ ਸੰਤ ਸੰਪ੍ਰਦਾਇ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


Related News