ਕਰੰਟ ਲੱਗਣ ਨਾਲ 2 ਨੌਜਵਾਨਾਂ ਦੀ ਮੌਤ

Saturday, Jul 22, 2017 - 07:34 AM (IST)

ਕਰੰਟ ਲੱਗਣ ਨਾਲ 2 ਨੌਜਵਾਨਾਂ ਦੀ ਮੌਤ

ਅਮਰਕੋਟ(ਅਮਰਗੋਰ ਸਿੰਘ, ਬਲਜੀਤ ਸਿੰਘ, ਗੁਰਮੀਤ)-ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਇਕ ਨੌਜਵਾਨ ਦੀ ਆਪਣੇ ਖੇਤਾਂ 'ਚ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਅਮਰਕੋਟ ਦੇ ਵਸਨੀਕ ਅਤੇ ਸੀਨੀਅਰ ਕਾਂਗਰਸੀ ਆਗੂ ਅਜੀਤ ਸਿੰਘ ਭੁੱਲਰ ਦੇ ਭਤੀਜੇ ਮਨਪ੍ਰੀਤ ਸਿੰਘ ਭੁੱਲਰ ਆਪਣੇ ਖੇਤਾਂ 'ਚ ਲੱਗੀ ਫਸਲ ਨੂੰ ਪਾਣੀ ਲਾਉਣ ਲਈ ਗਿਆ ਅਤੇ ਜਦ ਉਹ ਮੋਟਰ ਦੇ ਸਟਾਰਟਰ ਦਾ ਸਵਿੱਚ ਦੱਬਣ ਲੱਗਾ ਤਾਂ ਸਵਿਚ ਸ਼ਾਰਟ ਹੋਣ ਕਾਰਨ ਉਸ ਨੂੰ ਕਰੰਟ ਲੱਗਣ ਗਿਆ ਅਤੇ ਉਸ ਦੀ ਮੌਤ ਹੋ ਗਈ। 
ਪਿੰਡ ਠੱਠਾ ਵਿਖੇ ਫਸਲ ਨੂੰ ਪਾਣੀ ਲਾਉਣ ਸਮੇਂ ਮੋਟਰ ਦੇ ਸਟਾਰਟਰ ਦਾ ਸਵਿਚ ਸ਼ਾਰਟ ਹੋਣ ਕਾਰਨ ਮਜ਼ਦੂਰ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਠੱਠਾ, ਜੋ ਕੇ ਅੰਗਰੇਜ਼ ਸਿੰਘ ਦੇ ਖੇਤਾਂ ਵਿਚ ਮਜ਼ਦੂਰੀ ਕਰਦਾ ਸੀ, ਫਸਲ ਨੂੰ ਪਾਣੀ ਲਾਉਣ ਵਾਸਤੇ ਸਟਾਰਟਰ ਦਾ ਸਵਿੱਚ ਦੱਬਣ ਲੱਗਾ ਤਾਂ ਸਟਾਰਟਰ ਦੇ ਵਿਚ ਕਰੰਟ ਹੋਣ ਕਾਰਨ ਉਸ ਮੌਤ ਹੋ ਗਈ। ਹਰਜੀਤ ਸਿੰਘ ਦੀ ਮੌਤ 'ਤੇ ਪਹੁੰਚੀ ਪੁਲਸ ਨੇ ਹਰਜੀਤ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


Related News