ਸ਼ਰਾਬ ਪੀਣ ਤੋਂ ਰੋਕਣ 'ਤੇ ਪਤਨੀ ਨੂੰ ਜਿਉਂਦਾ ਸਾੜਿਆ, ਮੌਤ
Sunday, Aug 11, 2019 - 10:51 PM (IST)

ਬਠਿੰਡਾ(ਵਰਮਾ)-ਪਤੀ ਨੂੰ ਸ਼ਰਾਬ ਪੀਣ ਤੋਂ ਰੋਕਣਾ ਪਤਨੀ ਨੂੰ ਉਸ ਵੇਲੇ ਭਾਰੀ ਪਿਆ, ਜਦੋਂ ਗੁੱਸੇ 'ਚ ਆਏ ਪਤੀ ਨੇ ਸ਼ਰਾਬ ਪੀ ਕੇ ਪਤਨੀ ਨੂੰ ਅੱਗ ਹਵਾਲੇ ਕਰ ਦਿੱਤਾ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਪਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਪਾਖਰ ਵਾਸੀ ਸੁਖਰਾਜ ਸਿੰਘ ਨੇ ਪਤਨੀ ਨੂੰ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ, ਜਿਸਦੀ ਐਤਵਾਰ ਸਵੇਰੇ ਭੁੱਚੋ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਔਰਤ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਜਦਕਿ ਪਤੀ ਉਸਦੇ ਨਾਲ ਲੜਾਈ-ਝਗੜਾ ਕਰਦਾ ਸੀ। ਬੀਤੇ ਸ਼ਨੀਵਾਰ ਨੂੰ ਵੀ ਉਨ੍ਹਾਂ ਦਾ ਸ਼ਰਾਬ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਮ੍ਰਿਤਕ ਔਰਤ ਨੇ ਪ੍ਰੇਸ਼ਾਨ ਹੋ ਕੇ ਆਪਣੇ ਉਪਰ ਪੈਟਰੋਲ ਛਿੜਕ ਲਿਆ ਅਤੇ ਪਤੀ ਨੇ ਮਾਚਿਸ ਦੀ ਤਿੱਲੀ ਉਸ 'ਤੇ ਸੁੱਟ ਕੇ ਜਿਉਂਦੀ ਸਾੜ ਦਿੱਤੀ। ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਅੱਗ ਨਾਲ ਝੁਲਸੀ ਔਰਤ ਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮੌੜ ਪੁਲਸ ਨੇ ਮਰਨ ਤੋਂ ਪਹਿਲਾਂ ਔਰਤ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤੀ ਸੁਖਰਾਜ ਸਿੰਘ ਤੇ ਕਤਲ ਦਾ ਮਾਮਲਾ ਦਰਜ ਕਰ ਕੇ ਉਸਦੀ ਗ੍ਰਿਫਤਾਰੀ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਦੋ ਲੜਕਿਆਂ ਨੂੰ ਛੱਡ ਗਈ।