ਰਾਜਸਥਾਨ ਤੋਂ ਸਾਮਾਨ ਛੱਡਣ ਆਏ ਵਿਅਕਤੀ ਦੀ ਮੌਤ
Sunday, Jan 20, 2019 - 02:27 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਚੌੜੀ ਗਲੀ ਵਿਚ ਰਾਜਸਥਾਨ ਤੋਂ ਢੋਆ-ਢੋਆਈ ਦਾ ਸਾਮਾਨ ਛੱਡਣ ਆਏ ਇਕ ਵਿਅਕਤੀ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਚੌੜੀ ਗਲੀ ਵਿਚ ਬਿੱਕਰ ਸਿੰਘ (55) ਪੁੱਤਰ ਗੁਰਦੇਵ ਸਿੰਘ ਵਾਸੀ ਮੋੜ ਚੜ੍ਹਤ ਸਿੰਘ ਵਾਲਾ ਰਾਜਸਥਾਨ ਤੋਂ ਕਰੋਕਰੀ ਦਾ ਸਮਾਨ ਢੋਣ ਲਈ ਆਇਆ ਸੀ ਕਿ ਅਚਾਨਕ ਉਸਦੀ ਛਾਤੀ ਵਿਚ ਦਰਦ ਹੋਇਆ।
ਇਸ ਦੌਰਾਨ ਜਦੋਂ ਉਸ ਨੂੰ ਹਸਪਤਾਲ ਦਾਖਿਲ ਕਰਵਾਇਆਂ ਤਾ ਉਸਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨ 'ਤੇ ਧਾਰਾ 174 ਅਧੀਨ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।