ਦੋ ਸਾਲ ਦੇ ਬੱਚੇ ਨੂੰ ਘਰ ਛੱਡ ਮੋਹਾਲੀ ਪੇਪਰ ਦੇਣ ਜਾ ਰਹੀ ਮਾਂ ਨਾਲ ਰਸਤੇ ''ਚ ਵਾਪਰ ਗਈ ਅਣਹੋਣੀ

11/29/2020 6:11:37 PM

ਭੀਖੀ (ਸੰਦੀਪ ਮਿੱਤਲ, ਤਾਇਲ): ਭੀਖੀ ਦੇ ਮਾਨਸਾ ਰੋਡ ਤੇ ਗਿਆਨ ਰਿਜੌਰਟ ਨੇੜੇ ਇਕ ਟਵੇਰਾ ਕਾਰ ਅਤੇ ਟਰਾਲੇ ਦੀ ਟੱਕਰ 'ਚ ਇਕ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦ ਕਿ ਕਾਰ 'ਚ ਸਵੇਰ 6 ਹੋਰ ਕੁੜੀਆਂ, ਇੱਕ ਮੁੰਡਾ ਅਤੇ ਡਰਾਇਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। 

ਇਹ ਵੀ ਪੜ੍ਹੋ: ਖੇਤਾਂ ਤੋਂ ਵਾਪਸ ਆਪਣੇ ਘਰ ਆ ਰਹੇ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਜਾਣਕਾਰੀ ਦਿੰਦਿਆਂ ਥਾਣਾ ਭੀਖੀ ਦੇ ਏ.ਐੱਸ.ਆਈ. ਧਰਮਪਾਲ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਭਾਦੜਾ ਅਤੇ ਸੁਖਚੈਨ ਤੋਂ 7 ਵਿਦਿਆਰਥਣਾਂ ਈ.ਟੀ.ਟੀ. ਦਾ ਪੇਪਰ ਦੇਣ ਲਈ ਮੋਹਾਲੀ ਲਈ ਸਵੇਰੇ ਤਿੰਨ ਵਜੇ ਕਲਿਆਂਵਾਲੀ ਤੋਂ ਰਵਾਨਾ ਹੋਈਆਂ ਸਨ ਅਤੇਤਕਰੀਬਨ 4 ਵਜੇ ਜਦ ਉਨ੍ਹਾਂ ਦੀ ਗੱਡੀ ਭੀਖੀ ਦੇ ਮਾਨਸਾ ਰੋਡ ਤੇ ਗਿਆਨ ਰਿਜੌਰਟ ਕੋਲ ਪਹੁੰਚੀ ਤਾਂ ਉਸਦੀ ਸਾਹਮਣੇ ਤੋਂ ਆ ਰਹੇ ਟਰਾਲੇ (ਘੋੜੇ) ਨਾਲ ਟੱਕਰ ਹੋ ਗਈ, ਜਿਸ ਨਾਲ ਟਵੇਰਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਨੇੜੇ ਕਿਸਾਨ ਜਥੇ ਦਾ ਟਰੈਕਟਰ ਠੀਕ ਕਰਨ ਗਏ ਧਨੌਲਾ ਦੇ ਮਕੈਨਿਕ ਦੀ ਮੌਤ

PunjabKesari

ਇਸ ਹਾਦਸੇ 'ਚ ਕਾਰ ਸਵਾਰ ਵਿਦਿਆਰਥਣ ਸਿਮਰਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਕਲਿਆਂਵਾਲੀ ਦੀ ਮੌਤ ਹੋ ਗਈ ਜਦ ਕਿ ਕਾਰ 'ਚ ਸਵਾਰ 6 ਹੋਰ ਕੁੜੀਆਂ, ਇਕ ਮੁੰਡਾ ਅਤੇ ਡਰਾਇਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੋਂ ਉਨ੍ਹਾਂ 'ਚੋਂ 4 ਕੁੜੀਆਂ, ਇਕ ਮੁੰਡੇ ਅਤੇ ਡਰਾਇਵਰ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉੱਧਰ ਭੀਖੀ ਪੁਲਸ ਨੇ ਟਰਾਲੇ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਮ੍ਰਿਤਕ ਸਿਮਰਨਜੀਤ ਕੌਰ ਪੇਪਰ ਦੇਣ ਲਈ ਆਪਣੇ 2 ਸਾਲ ਦੇ ਬੱਚੇ ਨੂੰ ਘਰ ਛੱਡ ਕੇ ਆਈ ਸੀ।


Shyna

Content Editor

Related News