ਸੰਗਰੂਰ ਜੇਲ੍ਹ 'ਚ ਵੱਡੀ ਵਾਰਦਾਤ, ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ

Monday, Feb 27, 2023 - 01:39 PM (IST)

ਸੰਗਰੂਰ (ਰਵੀ) : ਸੰਗਰੂਰ ਜੇਲ੍ਹ 'ਚ 3 ਕੈਦੀਆਂ ਵੱਲੋਂ ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੇਲ੍ਹ ਵਾਰਡਨ ਲਛਮਣ ਸਿੰਘ ਦੀ ਡਿਊਟੀ ਜੇਲ੍ਹ ਦੀ ਵਾਰਡ ਨੰ. 6 ਅਤੇ 7 ਦੇ ਹਵਾਲਾਤ ਅਤੇ ਲੰਗਰ 'ਚ ਸੀ। ਇਸ ਦੌਰਾਨ HIV ਪਾਜ਼ੇਟਿਵ ਇਕ ਕੈਦੀ ਨੇ ਚਮਚੇ ਨੂੰ ਤਿੱਖਾ ਕਰਕੇ ਪਹਿਲਾਂ ਖ਼ੁਦ ਨੂੰ ਜ਼ਖ਼ਮੀ ਕੀਤਾ ਅਤੇ ਫਿਰ ਜੇਲ੍ਹ ਵਾਰਡਨ 'ਤੇ ਹਮਲਾ ਕਰ ਦਿੱਤਾ। ਜੇਲ੍ਹ ਵਾਰਡਨ ਮੁਤਾਬਕ ਉਕਤ ਹਮਲਾਵਰ ਕੈਦੀ ਉਸ ਨੂੰ HIV ਪਾਜ਼ੇਟਿਵ ਕਰਨਾ ਚਾਹੁੰਦੀ ਸੀ। 

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 5 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਇਸ ਸਬੰਧੀ ਗੱਲ ਕਰਦਿਆਂ ਸੰਗਰੂਰ ਦੇ ਡੀ. ਐੱਸ. ਪੀ. ਅਜੇ ਪਾਲ ਸਿੰਘ ਨੇ ਕਿਹਾ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਵਾਰਡਨ ਲਛਮਣ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ਉਸਦੀ ਡਿਊਟੀ 6 ਅਤੇ 7 ਨੰਬਰ ਵਾਰਡ ਦੇ ਹਵਾਲਾਤ ਅਤੇ ਲੰਗਰ 'ਚ ਸੀ। ਇਸ ਦੌਰਾਨ ਜਦੋਂ 6 ਵਜੇ ਦੇ ਕਰੀਬ ਉਹ ਵਾਰਡ ਨੰ. 7 ਦੇ ਅੱਗੇ ਗਿਆ ਤਾਂ ਇਸ ਦੌਰਾਨ 3 ਕੈਦੀਆਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਸ ਦੌਰਾਨ ਉਨ੍ਹਾਂ ਨੇ ਤਿੱਖੇ ਚਮਚੇ ਨਾਲ ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਕੈਦੀਆਂ 'ਚੋਂ ਇਕ ਕੈਦੀ HIV ਪਾਜ਼ੇਟਿਵ ਹੈ। ਪਹਿਲਾਂ ਉਸ ਕੈਦੀ ਨੇ ਚਮਚੇ ਨਾਲ ਖ਼ੁਦ ਨੂੰ ਜ਼ਖ਼ਮੀ ਕੀਤਾ ਅਤੇ ਫਿਰ ਮੈਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਵੀ HIV ਪਾਜ਼ੇਟਿਵ ਹੋ ਜਾਵਾਂ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਬਹਿਬਲ ਕਲਾਂ ਇਨਸਾਫ਼ ਮੋਰਚਾ ਹੋਵੇਗਾ ਖ਼ਤਮ , 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ

ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਕੈਦੀ ਜੇਲ੍ਹ ਵਾਰਡਨ ਦੀ ਕੁੱਟਮਾਰ ਕਰ ਚੁੱਕੇ ਹਨ, ਜਿਸ ਦੇ ਚੱਲਦਿਆਂ ਉਹ ਹਸਪਤਾਲ 'ਚ ਵੀ ਕਾਫ਼ੀ ਸਮਾਂ ਦਾਖ਼ਲ ਰਹੇ ਹਨ। ਉਕਤ ਕੈਦੀਆਂ ਨੇ ਰੰਜਿਸ਼ ਰੱਖਦਿਆਂ ਮੁੜ ਤੋਂ ਜੇਲ੍ਹ ਵਾਰਡਨ 'ਤੇ ਹਮਲਾ ਕੀਤਾ ਹੈ। ਸੰਗਰੂਰ ਦੇ ਥਾਣਾ ਸਿਟੀ 1 ਦੀ ਪੁਲਸ ਨੇ ਜੇਲ੍ਹ ਵਾਰਡਨ ਦੇ ਬਿਆਨਾਂ 'ਤੇ 3 ਕੈਦੀਆਂ ਰਵੀ, ਸਾਹਿਲ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News