ਜਲੰਧਰ : ਨਹਿਰ ਕੋਲੋਂ ਮਿਲੀ ਬੱਚੇ ਦੀ ਲਾਸ਼, ਫੈਲੀ ਸਨਸਨੀ

Thursday, Jul 04, 2019 - 12:26 PM (IST)

ਜਲੰਧਰ : ਨਹਿਰ ਕੋਲੋਂ ਮਿਲੀ ਬੱਚੇ ਦੀ ਲਾਸ਼, ਫੈਲੀ ਸਨਸਨੀ

ਜਲੰਧਰ (ਵਰੁਣ) : ਡੀ. ਏ. ਵੀ. ਕਾਲੇਜ ਨੇੜੇ ਪੈਂਦੀ ਨਹਿਰ ਦੇ ਨੇੜੇ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਦੇ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 1 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਮੌਕੇ 'ਤੇ ਪੁੱਜ ਗਏ। ਜਾਂਚ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਸ ਦਾ ਜਨਮ ਕਰੀਬ 2-3 ਦਿਨ ਪਹਿਲੇ ਹੀ ਹੋਇਆ ਹੈ। ਜਾਣਕਾਰੀ ਮੁਤਾਬਕ ਸਵੇਰੇ ਲੋਕਾਂ ਨੇ ਨਹਿਰ ਨੇੜੇ ਕਪੜੇ 'ਚ ਬੱਚੇ ਨੂੰ ਲਿਪਟਿਆ ਦੇਖਿਆ। ਬੱੱਚੇ ਦੀ ਮੌਤ ਨਹਿਰ 'ਚ ਡੁੱਬਣ ਨਾਲ ਹੋਈ ਹੈ ਜਾਂ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿੱਤਾ ਗਿਆ। ਇਹ ਫਿਲਹਾਲ ਪੋਸਟਮਾਰਟਮ ਤੋਂ ਬਾਅਦ ਹੀ ਸਾਫ ਹੋਵੇਗਾ।


author

Anuradha

Content Editor

Related News