ਅੰਮ੍ਰਿਤਸਰ ਦੇ ਗੈਸਟ ਹਾਊਸ ''ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼
Saturday, Mar 24, 2018 - 10:03 PM (IST)

ਅੰਮ੍ਰਿਤਸਰ(ਸੁਮਿਤ ਖੰਨਾ)— ਇਥੋਂ ਦੇ ਮਾਨ੍ਹ ਸਿੰਘ ਗੇਟ ਦੇ ਅਧੀਨ ਪੈਂਦੀ ਪੱਕੀ ਗਲੀ 'ਚ ਸਹਿਜ ਗੈਸਟ ਹਾਊਸ 'ਚ ਇਕ ਨੌਜਵਾਨ ਤੇ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਦੋਵੇਂ ਮੁਜ਼ੱਫਰਨਗਰ ਦੇ ਦੱਸੇ ਜਾ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੀਤੇ ਕੁਝ ਦਿਨਾਂ ਤੋਂ ਗੈਸਟ ਹਾਊਸ 'ਚ ਬਤੌਰ ਪਤੀ-ਪਤਨੀ ਰਹਿ ਰਹੇ ਸਨ। ਘਟਨਾ ਵਾਲੀ ਥਾਂ 'ਤੇ ਲੜਕੇ ਦੀ ਲਾਸ਼ ਪੰਖੇ ਨਾਲ ਲਟਕੀ ਮਿਲੀ ਤੇ ਲੜਕੀ ਦੀ ਲਾਸ਼ ਬੈੱਡ 'ਤੇ ਡਿੱਗੀ ਸੀ। ਘਟਨਾ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ ਹੈ।