ਸ਼ੱਕੀ ਹਾਲਤ ''ਚ ਮਿਲੀ ਕੁੜੀ ਦੀ ਲਾਸ਼, ਪੁਰਾਣੇ ਮਾਮਲੇ ਨਾਲ ਜੁੜ ਸਕਦੇ ਨੇ ਤਾਰ

Friday, Aug 02, 2024 - 11:28 AM (IST)

ਸ਼ੱਕੀ ਹਾਲਤ ''ਚ ਮਿਲੀ ਕੁੜੀ ਦੀ ਲਾਸ਼, ਪੁਰਾਣੇ ਮਾਮਲੇ ਨਾਲ ਜੁੜ ਸਕਦੇ ਨੇ ਤਾਰ

ਚੰਡੀਗੜ੍ਹ (ਸੁਸ਼ੀਲ): ਖੁੱਡਾ ਲਾਹੌਰਾ ਪੁਲ ਨੇੜੇ ਪਟਿਆਲਾ ਦੀ ਰਾਓ ਨਦੀ ’ਚੋਂ ਵੀਰਵਾਰ ਸਵੇਰੇ ਕੁੜੀ ਦੀ ਲਾਸ਼ ਸ਼ੱਕੀ ਹਾਲਾਤਾਂ ’ਚ ਮਿਲੀ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਤੇ ਨਵਾਂਗਰਾਓਂ ਥਾਣੇ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਨਵਾਂਗਰਾਓਂ ਪੁਲਸ ਹਵਾਲੇ ਕਰ ਦਿੱਤਾ। ਹੁਣ ਨਵਾਂਗਰਾਓਂ ਪੁਲਸ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿਵਲ ਹਸਪਤਾਲ 'ਚ ਜਾਅਲੀ ਡਾਕਟਰ ਨੇ ਬਜ਼ੁਰਗ ਨਾਲ ਕਰ 'ਤਾ ਕਾਂਡ, CMO ਕੋਲ ਪਹੁੰਚੀ ਸ਼ਿਕਾਇਤ

ਵੀਰਵਾਰ ਦੁਪਹਿਰ ਨੂੰ ਖੁੱਡਾ ਲਾਹੌਰਾ ਪੁਲ ਕੋਲ ਕੁੱਤੇ ਘੁੰਮ ਰਹੇ ਸਨ। ਜਦੋਂ ਲੋਕ ਕੋਲ ਗਏ ਤਾਂ ਨਦੀ ’ਚ ਕੁੜੀ ਦੀ ਲਾਸ਼ ਪਈ ਸੀ। ਫੋਰੈਂਸਿਕ ਮੋਬਾਈਲ ਟੀਮ ਨੂੰ ਜਾਂਚ ’ਚ ਪਤਾ ਲੱਗਾ ਕਿ ਲਾਸ਼ ਵਹਾਅ ਨਾਲ ਪਿੱਛੇ ਤੋਂ ਆਈ ਸੀ। ਕੁਝ ਦਿਨ ਪਹਿਲਾਂ ਨਵਾਂਗਰਾਓਂ ’ਚ ਪਟਿਆਲਾ ਦੀ ਰਾਓ ਤੋਂ ਕਾਰ ਤੇ ਸੰਦੀਪ ਨਾਮਕ ਨੌਜਵਾਨ ਦੀ ਲਾਸ਼ ਮਿਲੀ ਸੀ। ਸ਼ੱਕ ਹੈ ਕਿ ਇਹ ਕੁੜੀ ਸੰਦੀਪ ਦੀ ਸਾਥੀ ਹੋ ਸਕਦੀ ਹੈ, ਕਿਉਂਕਿ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਕਾਰ ’ਚ ਨੌਜਵਾਨ ਨਾਲ ਕੁੜੀ ਸਵਾਰ ਸੀ।

ਇਹ ਖ਼ਬਰ ਵੀ ਪੜ੍ਹੋ - ਪਿਤਾ ਦੀ ਸਿਹਤ ਵਿਗੜਣ 'ਤੇ PGI ਲੈ ਕੇ ਗਿਆ ਸੀ ਪਰਿਵਾਰ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ

ਪਹਿਲਾਂ ਵੀ ਮਿਲ ਚੁੱਕੀਆਂ ਹਨ ਲਾਸ਼ਾਂ

6 ਜੁਲਾਈ 2022 ਨੂੰ ਵੀ ਟੈਕਸੀ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਈ ਸੀ। ਪਿੰਜੌਰ ਵਾਸੀ ਪੂਜਾ ਤੇ ਮੁਕਤਸਰ ਵਾਸੀ ਟੈਕਸੀ ਚਾਲਕ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਘਟਨਾਸਥਾਨ ਤੋਂ ਕਰੀਬ 12 ਕਿਲੋਮੀਟਰ ਦੂਰ ਚੰਡੀਗੜ੍ਹ ਦੇ ਪਿੰਡ ਧਨਾਸ ਤੋਂ ਬਰਾਮਦ ਕੀਤਾ ਸੀ। ਇਸ ਤਰ੍ਹਾਂ 13 ਅਗਸਤ 2022 ਨੂੰ ਪਿੰਡ ਟਾਂਡਾ ਦਾ ਇਕ ਜੋੜਾ ਨਦੀ ’ਚ ਵਹਿ ਗਿਆ ਸੀ। ਸੱਜਣ ਸਿੰਘ ਤੇ ਉਸ ਦੀ ਪਤਨੀ ਸੁਨੀਤਾ ਦੀ ਮੌਤ ਹੋ ਗਈ ਸੀ। ਦੋਹਾਂ ਦੀਆਂ ਲਾਸ਼ਾਂ ਪਿੰਡ ਤੋਂ ਕਾਫ਼ੀ ਦੂਰ ਮਿਲੀਆਂ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News