ਦਰੱਖਤ ਨਾਲ ਲਟਕਦੀ ਲਾਸ਼ ਮਿਲੀ
Sunday, Jan 28, 2018 - 12:48 PM (IST)

ਨਡਾਲਾ (ਸ਼ਰਮਾ)— ਨਡਾਲਾ-ਸੁਭਾਨਪੁਰ ਸੜਕ 'ਤੇ ਸਾਹਿਬਜ਼ਾਦਾ ਜ਼ੋਰਾਵਰ ਪਬਲਿਕ ਸਕੂਲ ਨਡਾਲਾ ਦੇ ਸਾਹਮਣੇ ਟੋਇਆਂ 'ਚ ਦਰੱਖਤ ਨਾਲ ਲਟਕਦੀ ਅਣਪਛਾਤੀ ਲਾਸ਼ ਮਿਲੀ ਹੈ। ਇਸ ਸਬੰਧੀ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਉਕਤ ਥਾਂ 'ਤੇ ਇਕ ਲਾਸ਼ ਲਟਕ ਰਹੀ ਹੈ ਤਦ ਪੁਲਸ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ ਅਤੇ ਇਧਰ-ਉਧਰ ਕਾਫੀ ਲੋਕਾਂ ਤੋਂ ਇਸ ਦੀ ਪਛਾਣ ਕਰਵਾਈ ਪਰ ਇਸ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 30 ਤੋਂ 35 ਸਾਲ ਦੀ ਹੈ ਅਤੇ ਇਸ ਨੇ ਦਰੱਖਤ 'ਤੇ ਚੜ੍ਹ ਕੇ ਕੱਪੜੇ ਨਾਲ ਗਲ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਪੁਲਸ ਨੇ ਫਿਲਹਾਲ 174 ਦੀ ਕਾਰਵਾਈ ਕਰਕੇ ਲਾਸ਼ ਨੂੰ 72 ਘੰਟੇ ਲਈ ਪਛਾਣ ਲਈ ਰੱਖਵਾ ਦਿੱਤਾ ਹੈ।