ਕਤਲ ਜਾਂ ਸੁਸਾਈਡ : ਸ਼ੱਕੀ ਹਾਲਤ 'ਚ ਇਕ 50 ਸਾਲਾ ਵਿਅਕਤੀ ਦੀ ਮਿਲੀ ਲਾਸ਼

Wednesday, Mar 18, 2020 - 04:24 PM (IST)

ਕਤਲ ਜਾਂ ਸੁਸਾਈਡ : ਸ਼ੱਕੀ ਹਾਲਤ 'ਚ ਇਕ 50 ਸਾਲਾ ਵਿਅਕਤੀ ਦੀ ਮਿਲੀ ਲਾਸ਼

ਡੇਰਾਬੱਸੀ (ਅਨਿਲ) : ਸਥਾਨਕ ਬਰਵਾਲਾ ਮਾਰਗ 'ਤੇ ਸਥਿਤ ਸ਼ਮਸ਼ਾਨਘਾਟ 'ਚ ਸ਼ੱਕੀ ਹਾਲਤ 'ਚ ਇਕ 50 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜੋ ਦੇਖਣ ਤੋਂ ਸਾਧੂ ਪ੍ਰਤੀਤ ਹੁੰਦਾ ਹੈ। ਵਿਅਕਤੀ ਦੇ ਸਿਰ ਉੱਤੇ ਡੂੰਘੀ ਸੱਟ ਦੇ ਨਿਸ਼ਾਨ ਪਾਏ ਗਏ ਹਨ, ਜੋ ਤੇਜ਼ਧਾਰ ਹਥਿਆਰ ਨਾਲ ਲੱਗੇ ਹੋਣ ਵੱਲ ਇਸ਼ਾਰਾ ਕਰਦੇ ਹਨ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਛਾਣ ਲਈ 72 ਘੰਟਿਆਂ ਲਈ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ►ਪੱਠੇ ਕੁਤਰਦਿਆਂ ਟੋਕੇ ਦੀ ਲਪੇਟ 'ਚ ਆਈ ਔਰਤ     

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਥਾਣੇ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬਰਵਾਲਾ ਮਾਰਗ ਉੱਤੇ ਸਥਿਤ ਸ਼ਮਸ਼ਾਨਘਾਟ 'ਚ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। ਇਸ ਤੋਂ ਇਲਾਵਾ ਫਾਰੈਂਸਿਕ ਟੀਮ ਵੀ ਮੌਕੇ ਉੱਤੇ ਮੌਜੂਦ ਸੀ ਅਤੇ ਇਹ ਕਤਲ ਹੈ ਜਾਂ ਸੁਸਾਈਡ, ਇਸ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਸ਼ਮਸ਼ਾਨਘਾਟ ਦੇ ਕੋਲ ਹੀ ਇਕ ਛੋਟੇ ਜਿਹੇ ਕਮਰੇ ਵਿਚ ਬੀਤੇ ਕਈ ਸਾਲਾਂ ਤੋਂ ਰਹਿ ਰਿਹਾ ਸੀ, ਜੋ ਨਸ਼ਾ ਕਰਨ ਦਾ ਆਦੀ ਲਗਦਾ ਹੈ। ਉਨ੍ਹਾਂ ਕਿਹਾ ਕਿ ਉਹ ਆਸ-ਪਾਸ ਦੇ ਖੇਤਰ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਨਾਲ ਉਸ ਵਿਅਕਤੀ ਦੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਹੋ ਸਕੇ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਦੀ ਅਫਵਾਹ ਨੇ ਗੁਰਦਾਸਪੁਰ 'ਚ ਪਾਇਆ ਭੜਥੂ     

ਇਹ ਵੀ ਪੜ੍ਹੋ ►ਲੁਧਿਆਣਾ : ਜਿਊਲਰ ਡਕੈਤੀ ਮਾਮਲੇ 'ਚ ਖੁਲਾਸਾ, ਗੈਂਗਸਟਰ ਕੁਨੈਕਸ਼ਨ ਆਇਆ ਸਾਹਮਣੇ     


author

Anuradha

Content Editor

Related News