ਬੇਹੋਸ਼ੀ ਦੀ ਹਾਲਤ ’ਚ ਮਿਲੇ ਅਣਪਛਾਤੇ ਵਿਅਕਤੀ ਦੀ ਪੀ. ਜੀ. ਆਈ. ’ਚ ਮੌਤ

Monday, Jul 23, 2018 - 01:12 AM (IST)

ਬੇਹੋਸ਼ੀ ਦੀ ਹਾਲਤ ’ਚ ਮਿਲੇ ਅਣਪਛਾਤੇ ਵਿਅਕਤੀ ਦੀ ਪੀ. ਜੀ. ਆਈ. ’ਚ ਮੌਤ

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੀਰਤਪੁਰ ਸਾਹਿਬ ਵਿਖੇ ਬੇਹੋਸ਼ੀ ਦੀ ਹਾਲਤ ’ਚ ਮਿਲੇ ਅਣਪਛਾਤੇ ਵਿਅਕਤੀ ਦੀ ਪੀ.ਜੀ.ਆਈ. ਚੰਡੀਗਡ਼੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਮੇਹਰ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਸਥਾਨਕ  ਓਵਰਬ੍ਰਿਜ ਨਜ਼ਦੀਕ ਬੇਹੋਸ਼ੀ ਦੀ ਹਾਲਤ ਵਿਚ ਪਏ ਇਕ ਵਿਅਕਤੀ ਨੂੰ  ਲੋਕਾਂ ਨੇ ਇਲਾਜ ਲਈ ਮੁੱਢਲਾ ਸਿਹਤ ਕੇਂਦਰ ਵਿਚ  ਲਈ ਭਰਤੀ ਕਰਵਾਇਆ ਸੀ, ਜਿੱਥੇ ਡਾਕਟਰਾਂ ਨੇ ਉਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ  ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਸੀ। ਇੱਥੇ ਉਸ ਦੀ ਹਾਲਤ ਵਿਗਡ਼ਦੀ ਦੇਖ ਡਾਕਟਰਾਂ ਨੇ ਪੀ.ਜੀ.ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੌਲਦਾਰ ਮੇਹਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇਖਣ ਨੂੰ ਪ੍ਰਵਾਸੀ ਜਾਪਦਾ ਹੈ, ਜੋ ਕਿ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਇਥੇ ਘੁੰਮਦਾ ਰਹਿੰਦਾ ਸੀ। ੳਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 50 ਸਾਲ, ਸਿਰ ਤੋਂ ਮੋਨਾ ਅਤੇ ਕਲੀਨ ਸ਼ੇਵ ਹੈ। ਉਸ ਦਾ ਨਾਮ ਸ਼ੰਕਰ ਪੁੱਤਰ ਲਹਿਰੀ ਦੱਸਿਆ ਜਾ ਰਿਹਾ ਹੈ। ਉਸ ਦੀ ਲਾਸ਼ ਅਗਲੇ 72 ਘੰਟੇ  ਲਈ ਪੀ.ਜੀ.ਆਈ. ਚੰਡੀਗਡ਼੍ਹ ਦੇ ਮੁਰਦਾਘਰ ਵਿਚ ਰੱਖੀ ਗਈ ਹੈ। 


Related News